ਮੁੰਬਈ- ਫਿਲਮ 'ਪੀਕੂ' ਦੀ ਸਫਲਤਾ ਦਾ ਮਜ਼ਾ ਉਠਾ ਰਹੀ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਸ ਨੂੰ ਵਿਆਹ ਦੀ ਕੋਈ ਜ਼ਲਦੀ ਨਹੀਂ ਹੈ। ਦੀਪਿਕਾ ਨੇ ਦੱਸਿਆ ਕਿ ਮੈਨੂੰ ਵਿਆਹ ਦੇ ਬਾਰੇ 'ਚ ਨਹੀਂ ਪਤਾ। ਕੈਰੀਅਰ ਇਕ ਚੀਜ਼ ਹੈ ਪਰ ਇਕ ਆਦਮੀ ਦੇ ਨਾਲ ਆਪਣੀ ਪੂਰੀ ਜ਼ਿੰਦਗੀ ਅਤੇ ਸੋਚ ਮਿਲਾਉਣਾ ਅਤੇ ਉਸ ਨਾਲ ਤਾਲਮੇਲ ਬਿਠਾਉਣਾ ਦੂਜੀ ਚੀਜ਼ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਵਿਆਹ ਲਈ ਤਿਆਰ ਹਾਂ। 29 ਸਾਲਾਂ ਦੀਪਿਕਾ ਨੇ ਕਿਹਾ ਕਿ ਮੈਂ ਜ਼ਲਦਬਾਜ਼ੀ 'ਚ ਵਿਆਹ ਨਹੀਂ ਕਰਨਾ ਚਾਹੁੰਦੀ। ਇਹ ਬਹੁਤ ਪਵਿੱਤਰ ਰਿਸ਼ਤਾ ਹੈ ਅਤੇ ਮੈਂ ਇਸ ਨੂੰ ਲੈ ਕੇ ਜ਼ਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਦੀਪਿਕਾ ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਫਿਲਮ 'ਬਾਜੀਰਾਵ ਮਸਤਾਨੀ' 'ਚ ਨਜ਼ਰ ਆਵੇਗੀ, ਜਿਸ 'ਚ ਉਸ ਦਾ ਪ੍ਰੇਮੀ ਅਦਾਕਾਰ ਰਣਵੀਰ ਸਿੰਘ ਵੀ ਹੈ।
ਜੱਸੀ ਅਤੇ ਗੌਹਰ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਹੋਏ ਨਤਮਸਤਕ (ਦੇਖੋ ਤਸਵੀਰਾਂ)
NEXT STORY