ਮੁੰਬਈ- ਸਲਮਾਨ ਖਾਨ ਹਾਈ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਤੇ ਆਪਣੇ ਉਨ੍ਹਾਂ ਫੈਨਜ਼ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੁਸ਼ਕਿਲ ਘੜੀ 'ਚ ਉਨ੍ਹਾਂ ਦਾ ਸਾਥ ਦਿੱਤਾ। ਨਾਲ ਹੀ ਸਲਮਾਨ ਨੇ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਰਿਆਸਤ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਬ੍ਰਾਂਡਿੰਗ ਕਰਨਗੇ ਪਰ ਸਿਆਸਤ 'ਚ ਆਉਣ 'ਤੇ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ। ਸਲਮਾਨ ਇਨ੍ਹੀਂ ਦਿਨੀਂ ਆਪਣੀ ਫਿਲਮ ਬਜਰੰਗੀ ਭਾਈਜਾਨ ਦੀ ਸ਼ੂਟਿੰਗ ਲਈ ਕਸ਼ਮੀਰ ਵਿਚ ਹਨ।
ਸਲਮਾਨ ਖਾਨ ਫਿਲਮ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਦੇ ਸੋਨਮਰਗ ਆਏ ਸਨ। ਇਸ ਲਈ ਪੱਤਰਕਾਰ ਉਨ੍ਹਾਂ ਕੋਲ ਸਵਾਲਾਂ ਦਾ ਪੂਰਾ ਹੜ੍ਹ ਲੈ ਕੇ ਪੁੱਜੇ। ਸਲਮਾਨ ਨੇ ਸਾਰੇ ਸਵਾਲਾਂ ਦਾ ਬੜੇ ਪਿਆਰ ਤੇ ਨਿਮਰਤਾ ਨਾਲ ਜਵਾਬ ਦਿੱਤਾ। ਸਲਮਾਨ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਉਕਤ ਫਿਲਮ ਈਦ ਮੌਕੇ ਹੀ ਰਿਲੀਜ਼ ਹੋਵੇਗੀ।
ਦੀਪਿਕਾ ਨੇ ਕੀਤਾ ਆਪਣੇ ਵਿਆਹ ਨੂੰ ਲੈ ਕੇ ਖੁਲਾਸਾ
NEXT STORY