ਮੁੰਬਈ- ਬਾਲੀਵੁੱਡ ਦੀ ਨਵੀਂ ਅਦਾਕਾਰਾ ਸ਼ਰਧਾ ਕਪੂਰ ਫਿਲਮ 'ਰਾਕ ਆਨ' ਦੇ ਸੀਕੁਅਲ 'ਚ ਨਜ਼ਰ ਆਵੇਗੀ। ਉਹ ਇਸ ਗੱਲ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹੈ ਕਿ ਉਹ ਇਸ ਫਿਲਮ ਲਈ ਇਕ ਗਾਣਾ ਵੀ ਗਾਏਗੀ। ਸ਼ਰਧਾ ਦਾ ਕਹਿਣਾ ਹੈ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਸ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ। ਸ਼ਰਧਾ ਇਸ ਫਿਲਮ 'ਚ ਮਿਊਜ਼ੀਸ਼ੀਅਨ ਦਾ ਕਿਰਦਾਰ ਨਿਭਾ ਰਹੀ ਹੈ। ਇਸ ਤੋਂ ਇਲਾਵਾ ਵੀ ਮੇਰੇ ਲਈ ਫਿਲਮ 'ਚ ਬਹੁਤ ਕੁਝ ਕਰਨ ਲਈ ਹੋਵੇਗਾ। ਸਾਲ 2008 'ਚ ਆਈ ਫਿਲਮ 'ਰਾਕ ਆਨ' ਉਸ ਨੂੰ ਬਹੁਤ ਪਸੰਦ ਆਈ ਸੀ।
ਸ਼ਰਧਾ ਦਾ ਕਹਿਣਾ ਹੈ ਕਿ ਜਦੋਂ 'ਰਾਕ ਆਨ' ਫਿਲਮ ਰਿਲੀਜ਼ ਹੋਈ ਮੈਂ ਉਸ ਸਮੇਂ ਸੋਚਿਆ ਸੀ ਕਿ ਜੇਕਰ ਇਸ ਦਾ ਸੀਕੁਅਲ ਬਣਾਇਆ ਤਾਂ ਮੈਂ ਫਿਲਮ ਦਾ ਹਿੱਸਾ ਬਣਨਾ ਚਾਹਾਂਗੀ। ਅੱਜ ਮੈਂ ਇਸ ਫਿਲਮ ਦਾ ਹਿੱਸਾ ਹਾਂ।
ਸੋਨਮ ਕਪੂਰ ਨੇ ਕਾਂਸ 'ਚ ਕੀਤੀ ਵਿਕਾਸ ਖੰਨਾ ਦੀ ਕਿਤਾਬ ਲਾਂਚ
NEXT STORY