ਮੁੰਬਈ- ਬਾਲੀਵੁੱਡ ਦੀ ਗਲੈਮਰੈੱਸ ਗਰਲ ਸੋਨਮ ਕਪੂਰ ਨੇ 68ਵੇਂ ਕਾਂਸ ਫਿਲਮ ਫੈਸਟੀਵਲ 'ਚ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਦੀ ਕਿਤਾਬ 'ਉਤਸਵ ਏ ਕਲਨਰੀ ਐਪਿਕ ਲਾਂਚ ਕੀਤੀ। ਮੰਨੇ-ਪ੍ਰਮੰਨੇ ਸ਼ੈੱਫ ਵਿਕਾਸ ਖੰਨਾ ਪਹਿਲੀ ਵਾਰ ਕਾਂਸ ਫਿਲਮ ਫੈਸਟੀਵਲ 'ਚ ਨਜ਼ਰ ਆਏ। ਵਿਕਾਸ ਖੰਨਾ ਵਲੋਂ ਲਿਖੀ ਗਈ ਇਸ ਕਿਤਾਬ ਦੀ ਕੀਮਤ ਵੀ ਕਾਫੀ ਵੱਧ ਦੱਸੀ ਜਾ ਰਹੀ ਹੈ ਤੇ ਇਸ ਦਾ ਭਾਰ ਲਗਭਗ 15 ਕਿਲੋ ਹੈ। ਹਾਲਾਂਕਿ ਭਾਰਤ 'ਚ ਇਸ ਕਿਤਾਬ ਦਾ ਰਸਮੀ ਸ਼ੁਭ ਆਰੰਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਵਾਲੇ ਹਨ ਪਰ ਫਰੈਂਚ ਰਿਵੇਰਾ 'ਤੇ ਕਿਤਾਬ ਲਾਂਚ ਲਈ ਅੰਤਰਰਾਸ਼ਟਰੀ ਫੈਸ਼ਨ ਆਈਕਨ ਸੋਨਮ ਕਪੂਰ ਨੂੰ ਚੁਣਿਆ ਗਿਆ।
ਇਸ ਦਾ ਕਾਰਨ ਹੈ ਸੋਨਮ ਦੀ ਪ੍ਰਸਿੱਧੀ ਤੇ ਕਾਂਸ ਦੇ ਸਫਰ 'ਚ ਅੰਤਰਰਾਸ਼ਟਰੀ ਮੀਡੀਆ ਦੀ ਉਸ 'ਚ ਦਿਲਚਸਪੀ। ਸੂਤਰਾਂ ਦਾ ਮੰਨਣਾ ਹੈ ਕਿ ਕਿਤਾਬ ਉਤਸਵ ਦੇਸ਼ ਦੀ ਖੁਸ਼ਹਾਲ ਸੰਸਕ੍ਰਿਤੀ ਲਈ ਇਕ ਸ਼ਰਧਾਂਜਲੀ ਹੈ। ਸ਼ੈੱਫ ਵਿਕਾਸ ਖੰਨਾ ਚਾਹੁੰਦੇ ਸਨ ਕਿ ਕਾਂਸ ਫਿਲਮ ਫੈਸਟੀਵਲ 'ਚ ਇਸ ਕਿਤਾਬ ਨੂੰ ਸੋਨਮ ਕਪੂਰ ਹੀ ਲਾਂਚ ਕਰੇ। ਵਿਕਾਸ ਖੰਨਾ ਨੇ ਕਿਹਾ ਕਿ ਸੋਨਮ ਕਪੂਰ ਭਾਰਤੀ ਸੰਸਕ੍ਰਿਤੀ ਤੇ ਪਕਵਾਨਾਂ ਦੀ ਸ਼ੌਕੀਨ ਹੈ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਉਤਸਵ ਦੇ ਵਿਸ਼ਵ ਪ੍ਰੀਮੀਅਰ 'ਚ ਸ਼ਾਮਲ ਹੋਏ।
'ਕੂਈਨ' ਦੀ ਤੁਲਨਾ 'ਪੀਕੂ' ਨਾਲ ਕਰਨਾ ਗਲਤ : ਕੰਗਨਾ ਰਣੌਤ
NEXT STORY