ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਨੇ ਮੀਡੀਆ ਦੇ ਸਾਹਮਣੇ ਮੰਨਿਆ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਇਕ ਵੱਡੇ ਫੈਸਲੇ ਬਾਰੇ ਸੋਚ ਸਕਦੇ ਹਨ। ਸਲਮਾਨ ਨੇ ਕਿਹਾ, ''ਜੇਕਰ ਸਭ ਕੁਝ ਠੀਕ ਰਿਹਾ ਤਾਂ ਮੈਂ ਇਸ ਸਾਲ ਦੇ ਆਖਰੀ 'ਚ ਵਿਆਹ ਕਰਵਾ ਲਵਾਂਗਾ।'' ਖਬਰ ਹੈ ਕਿ ਸਲਮਾਨ ਰੋਮਾਨੀਆ ਦੀ ਟੀਵੀ ਪ੍ਰੈਜ਼ੇਂਟਰ ਅਤੇ ਅਭਿਨੇਤਰੀ ਲੂਲੀਆ ਵਾਂਤੁਰ ਨਾਲ ਵਿਆਹ ਕਰ ਸਕਦੇ ਹਨ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਉਸ ਨੂੰ ਮੁੰਬਈ 'ਚ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੇਖਿਆ ਗਿਆ। ਤੁਹਾਨੂੰ ਦੱਸ ਦਈਏ ਸਾਲ 2010 'ਚ ਡਬਲਿਨ 'ਚ ਸਲਮਾਨ ਖਾਨ ਫਿਲਮ 'ਬਾਡੀਗਾਰਡ' ਦੀ ਸ਼ੂਟਿੰਗ ਕਰ ਰਹੇ ਸਨ ਉਸੇ ਦੌਰਾਨ ਲੂਲੀਆ ਦੀ ਪਛਾਣ ਉਸ ਦੇ ਬੁਆਏਫ੍ਰੈਂਡ ਮਾਰੀਅਸ ਮੋਗਾ ਨੇ ਕਰਵਾਈ ਸੀ। ਮੋਗਾ ਪੱਛਮੀ-ਮੱਧ ਯੂਰਪ ਦੇ ਪ੍ਰੋਡਿਊਸਰ ਕੰਪੋਜ਼ਰ ਅਤੇ ਗਾਇਕ ਹਨ। ਦੋਵੇਂ ਸਾਲ 2011 'ਚ ਭਾਰਤ ਵੀ ਆਏ ਪਰ ਜਲਦੀ ਹੀ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਇਸ ਤੋਂ ਬਾਅਦ ਲੂਲੀਆ ਡ੍ਰਿਪੈਸ਼ਨ 'ਚ ਚਲੀ ਗਈ ਸੀ। ਦੱਸਿਆ ਗਿਆ ਹੈ ਕਿ ਤਣਾਅ ਤੋਂ ਬਾਹਰ ਆਉਣ ਲਈ ਉਸ ਨੂੰ ਮਨੋਵਿਗਿਆਨੀ ਦੀ ਮਦਦ ਲੈਣੀ ਪਈ ਪਰ ਇਸੇ ਦੌਰਾਨ 'ਚ ਸਲਮਾਨ ਦੋਬਾਰਾ ਉਸ ਨਾਲ ਮਿਲੇ। ਦੋ ਸਾਲ ਪਹਿਲਾਂ ਇਕ ਵਿਦੇਸ਼ ਦੌਰੇ ਦੌਰਾਨ ਸਲਮਾਨ ਲੂਲੀਆ ਨਾਲ ਮਿਲੇ ਸਨ। ਉਸ ਤੋਂ ਬਾਅਦ ਲਗਾਤਾਰ ਦੋਵੇਂ ਸੰਪਰਕ 'ਚ ਰਹੇ ਅਤੇ ਇਕ-ਦੂਜੇ ਦੇ ਕਾਫੀ ਨੇੜੇ ਰਹੇ।
'ABCD 2'ਚ ਮਰਾਠੀ ਲੜਕੇ ਦਾ ਕਿਰਦਾਰ ਨਿਭਾਏਗਾ ਵਰੁਣ
NEXT STORY