ਨਵੀਂ ਦਿੱਲੀ- ਸੱਚ 'ਚ ਪਿਆਰ ਅਜਿਹੀ ਚੀਜ਼ ਹੈ ਜਿਸ ਨੂੰ ਕੋਈ ਭੁਲਾ ਹੀ ਨਹੀਂ ਸਕਦਾ। ਭਾਵੇਂ ਹੀ ਇਹ ਕਿਸੇ ਇਕ ਨਾਲ ਹੋਵੇ ਜਾਂ ਫਿਰ ਕਈਆਂ ਨਾਲ। ਅਦਾਕਾਰ ਸਲਮਾਨ ਖਾਨ ਦਾ ਵੀ ਇਹ ਹਾਲ ਹੀ ਹੈ। ਉਹ ਹੁਣ ਵੀ ਆਪਣੀ ਐਕਸ ਗਰਲਫ੍ਰੈਂਡ ਕੈਟਰੀਨਾ ਕੈਫ ਨੂੰ ਦਿਲ 'ਚੋਂ ਕੱਢ ਨਹੀਂ ਪਾਏ ਹਨ। ਸਲਮਾਨ ਨੇ ਇਕ ਅਜਿਹਾ ਟਵੀਟ ਕੀਤਾ ਹੈ ਜਿਸ ਨਾਲ ਉਸ ਦਾ ਇਹ ਹਾਲ-ਏ-ਦਿਲ ਸਾਫ ਬਿਆਨ ਹੋ ਗਿਆ ਹੈ। ਅਸਲ 'ਚ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਕਸ਼ਮੀਰ 'ਚ ਹਨ ਅਤੇ ਉਹ ਉਥੋਂ ਦੀਆਂ ਖੂਬਸੂਰਤ ਵਾਦੀਆਂ ਅਤੇ ਘਾਟੀਆਂ 'ਚ ਪੂਰੀ ਤਰ੍ਹਾਂ ਨਾਲ ਖੋਹ ਗਏ ਹਨ। ਉਸ ਨੇ ਟਵਿੱਟਰ 'ਤੇ ਇਕ ਤੋਂ ਉਥੇ ਦੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੌਰਾਨ ਉਸ ਨੇ ਇਕ ਅਜਿਹਾ ਟਵੀਟ ਕੀਤਾ ਹੈ ਕਿ ਜਿਸ ਨੇ ਉਸ ਦਾ ਹਾਲ-ਏ-ਦਿਲ ਬਿਆਨ ਕਰ ਦਿੱਤਾ ਹੈ। ਜੀ ਹਾਂ ਕਸ਼ਮੀਰ ਨੇ ਸਲਮਾਨ ਖਾਨ ਨੂੰ ਕੈਟਰੀਨਾ ਕੈਫ ਦੀ ਵੀ ਯਾਦ ਦਿਵਾ ਦਿੱਤੀ ਹੈ। 'ਮਾਸ਼ਾਲੱਾਹ ਮਾਸ਼ਾਲੱਾਹ' ਦੋਵਾਂ ਦੀ ਫਿਲਮ 'ਏਕ ਥਾ ਟਾਈਗਰ' ਦਾ ਗਾਣਾ ਹੈ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ਦੇ ਡਾਇਰੈਕਟਰ ਕਬੀਰ ਖਾਨ ਹੀ ਸਲਮਾਨ ਖਾਨ ਫਿਲਮ 'ਬਜਰੰਗੀ ਭਾਈਜਾਨ' ਬਣਾ ਰਹੇ ਹਨ।
ਫਿਲਮ ਦੇ ਸੈੱਟ 'ਤੇ ਸੈਲਫੀਜ਼ ਲੈਂਦੇ ਦਿਖੇ ਸਲਮਾਨ, ਕੀਤੀਆਂ ਤਸਵੀਰਾਂ ਪੋਸਟ
NEXT STORY