ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਦੀ ਆਉਣ ਵਾਲੀ ਫਿਲਮ 'ਜਜ਼ਬਾ' ਦੀ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਕ ਸਸਪੈਂਸ ਨਾਲ ਭਰਪੂਰ ਫਿਲਮ ਦੇ ਪੋਸਟਰ 'ਚ ਐਸ਼ਵਰਿਆ ਇਕ ਦਮਦਾਰ ਜਜ਼ਬੇ ਨਾਲ ਭਰਪੂਰ ਅਤੇ ਗੁੱਸੇ ਵਾਲੀ ਲੁੱਕ ਦੇ ਰਹੀ ਹੈ। ਸੰਜੇ ਗੁਪਤਾ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਐਸ਼ਵਰਿਆ ਰਾਏ ਇਕ ਵਕੀਲ ਦੇ ਕਿਰਦਾਰ 'ਚ ਦਿਖੇਗੀ। ਉਥੇ ਹੀ ਇਸ ਫਿਲਮ 'ਚ ਇਰਫਾਨ ਖਾਨ ਇਕ ਪੁਲਸ ਕਰਮਚਾਰੀ ਦਾ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ। ਐਸ਼ਵਰਿਆ ਅਤੇ ਇਰਫਾਨ ਪਹਿਲੀ ਵਾਰ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਇਹ ਫਿਲਮ 9 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਸੋਨਮ ਦੀ ਡਰੈੱਸ ਦੀਆਂ ਸੋਸ਼ਲ ਮੀਡੀਆ 'ਤੇ ਉਡੀਆਂ ਧੱਜੀਆਂ (ਦੇਖੋ ਤਸਵੀਰਾਂ)
NEXT STORY