ਨਵੀਂ ਦਿੱਲੀ- ਅਭਿਨੇਤਰੀ ਕੰਗਨਾ ਰਣੌਤ ਦਾ ਅਜੇ ਵਿਆਹ ਦਾ ਕੋਈ ਇਰਾਦਾ ਨਹੀਂ ਹੈ। ਉਹ ਕਹਿੰਦੀ ਹੈ ਕਿ ਵਿਆਹ ਕਰਨਾ ਇਕ ਵਿਅਕਤੀ ਦੀ ਆਪਣੀ ਪਸੰਦ ਹੈ ਤੇ ਕਿਸੇ ਸਮਾਜਿਕ ਦਬਾਅ 'ਚ ਆ ਕੇ ਵਿਆਹ ਨਹੀਂ ਕਰਨਾ ਚਾਹੀਦਾ। 28 ਸਾਲਾ ਅਭਿਨੇਤਰੀ ਕੰਗਨਾ ਦਾ ਮੰਨਣਾ ਹੈ ਕਿ ਬਿਨਾਂ ਇੱਛਾ ਵਿਆਹ ਕਰਨ ਨਾਲ ਭਵਿੱਖ ਬਰਬਾਦ ਹੁੰਦਾ ਹੈ।
ਉਹ ਅੱਗੇ ਤਨੂੰ ਵੈਡਸ ਮਨੂੰ ਰਿਟਰਨਜ਼ 'ਚ ਨਜ਼ਰ ਆਵੇਗੀ। ਉਸ ਨੇ ਕਿਹਾ ਕਿ ਵਿਆਹ ਕਰਨਾ ਹੈ ਜਾਂ ਨਹੀਂ, ਇਹ ਇਕ ਵਿਅਕਤੀ ਦਾ ਨਿੱਜੀ ਫੈਸਲਾ ਹੈ। ਉਸ ਦਾ ਮੰਨਣਾ ਹੈ ਕਿ ਇਹ ਇਕ ਮਜਬੂਰੀ ਨਹੀਂ, ਸਗੋਂ ਇਕ ਪਸੰਦ ਹੋਣੀ ਚਾਹੀਦੀ ਹੈ। ਉਸ ਦੇ ਖਿਆਲ ਨਾਲ ਸਾਨੂੰ ਲੜਕਿਆਂ ਤੇ ਲੜਕੀਆਂ 'ਤੇ ਉਨ੍ਹਾਂ ਦੇ ਭਵਿੱਖ, ਵਿਆਹ ਜਾਂ ਕਿਸੇ ਹੋਰ ਚੀਜ਼ ਲਈ ਦਬਾਅ ਨਹੀਂ ਪਾਉਣਾ ਚਾਹੀਦਾ।
ਹੌਟ ਸੰਨੀ ਲਿਓਨ ਨੂੰ ਹੋਇਆ ਗੋਆ ਨਾਲ ਪਿਆਰ (ਦੇਖੋ ਤਸਵੀਰਾਂ)
NEXT STORY