ਮੁੰਬਈ- ਅਦਾਕਾਰਾ ਸੰਨੀ ਲਿਓਨ 'ਸਿਪਲਟਸਵਿਲਾ ਸੀਜ਼ਨ-8' 'ਚ ਦੁਬਾਰਾ ਦਸਤਕ ਦੇਣ ਜਾ ਰਹੀ ਹੈ ਅਤੇ ਇਸ ਵਾਰ ਉਸ ਦੇ ਕੋ ਹੋਸਟ ਰਣਵਿਜੇ ਸਿੰਘ ਹੋਣਗੇ। ਰਣਵਿਜੇ 7 ਸਾਲ ਬਾਅਦ ਸ਼ੋਅ 'ਚ ਵਾਪਸੀ ਕਰਨ ਜਾ ਰਹੇ ਹਨ। ਇਸ ਸੀਜ਼ਨ 'ਚ ਸ਼ੋਅ ਦੇ ਜ਼ਿਆਦਾ ਬੋਲਡ ਅਤੇ ਬਿਹਤਰੀਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜੇ ਪ੍ਰਤੀਭਾਗੀਆਂ ਨੂੰ ਫਾਈਨਲ ਕੀਤਾ ਜਾਣਾ ਬਾਕੀ ਹੈ ਪਰ ਐਮ.ਟੀ.ਵੀ ਦੀ ਟੀਮ ਲੁਕੇਸ਼ਨ ਲਈ ਪੁਡੁਚੇਰੀ ਅਤੇ ਗੋਆ ਦੇ ਠਿਕਾਣੇ ਲੱਭ ਰਹੀ ਹੈ ਪਰ ਸੰਨੀ ਲਿਓਨ ਚਾਹੁੰਦੀ ਹੈ ਕਿ ਸ਼ੂਟਿੰਗ ਗੋਆ 'ਚ ਹੀ ਹੋਵੇ ਕਿਉਂਕਿ ਉਸ ਨੂੰ ਗੋਆ ਬਹੁਤ ਪਸੰਦ ਹੈ। ਉਸ ਦਾ ਮੰਨਣਾ ਹੈ ਕਿ ਗੋਆ ਲਵਰ ਬਰਡਸ ਲਈ ਵਧੀਆ ਥਾਂ ਹੈ। ਉਸ ਦਾ ਮੰਨਣਾ ਹੈ ਕਿ ਕਿਸੇ ਵੀ ਪ੍ਰੇਮੀ ਜੋੜੇ ਦੇ ਲਈ ਗੋਆ ਦੇ ਸਮੁੰਦਰ ਕਿਨਾਰੇ ਇਕ ਦੂਜੇ ਦੀਆਂ ਬਾਹਾਂ 'ਚ ਇਸ਼ਕ ਫਰਮਾਨਾ ਬਹੁਤ ਚੰਗਾ ਲੱਗਦਾ ਹੈ।
ਤਸਵੀਰਾਂ 'ਚ ਦੇਖੋ ਐਸ਼ਵਰਿਆ ਰਾਏ ਬੱਚਨ ਦੇ ਖੌਫਨਾਕ ਅਵਤਾਰ (ਦੇਖੋ ਤਸਵੀਰਾਂ)
NEXT STORY