ਮੁੰਬਈ- ਬਾਲੀਵੁੱਡ ਅਭਿਨੇਤਾ ਨਵਾਜ਼ੁਦੀਨ ਸਿਦਿਕੀ ਜਿੱਥੇ ਇਕ ਪਾਸੇ ਆਪਣੇ ਅੱਜ ਯਾਨੀ ਮੰਗਲਵਾਰ ਨੂੰ ਜਨਮਦਿਨ ਮਨਾ ਰਹੇ ਹਨ ਉਥੇ ਹੀ ਦੂਜੇ ਪਾਸੇ ਉਹ ਦੂਜੀ ਵਾਰ ਪਿਤਾ ਬਣ ਗਏ ਹਨ। ਜੀ ਹਾਂ, ਉਨ੍ਹਾਂ ਦੀ ਪਤਨੀ ਅੰਜਲੀ ਨੇ ਮੰਗਲਵਾਰ ਸਵੇਰੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਤੋਂ ਵੱਧ ਦਿਲਚਸਪੀ ਵਾਲੀ ਗੱਲ ਇਹ ਹੈ ਉਨ੍ਹਾਂ ਦੇ ਜਨਮਦਿਨ 'ਤੇ ਹੀ ਉਨ੍ਹਾਂ ਦੇ ਬੇਟੇ ਨੇ ਜਨਮ ਲਿਆ ਹੈ। ਅਜਿਹੇ 'ਚ ਇਸ ਤੋਂ ਵਧੀਆ ਬਰਥ ਡੇ ਤੋਹਫਾ ਉਨ੍ਹਾਂ ਲਈ ਕੀ ਹੋ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਨਵਾਜ਼ੁਦੀਨ ਸਿਦਿਕੀ ਨੇ ਹੀ ਕੀਤੀ ਹੈ। ਉਨ੍ਹਾਂ ਨੇ ਦੱਸਿਆ, ''ਬੇਟਾ ਪਾ ਕੇ ਮੈਂ ਬਹੁਤ ਹੀ ਖੁਸ਼ ਹਾਂ। ਮੇਰੇ ਜਨਮਦਿਨ 'ਤੇ ਇਸ ਤੋਂ ਵਧੀਆ ਤੋਹਫਾ ਕੋਈ ਹੋ ਹੀ ਨਹੀਂ ਸਕਦਾ।'' ਉਨ੍ਹਾਂ ਦੀ ਪਤਨੀ ਅਤੇ ਬੇਟਾ ਦੋਵੇਂ ਠੀਕ ਹਨ। ਉਥੇ ਹੀ ਨਵਾਜ਼ੁਦੀਨ ਪਹਿਲਾਂ ਸਲਮਾਨ ਖਾਨ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਲਈ ਕਸ਼ਮੀਰ 'ਚ ਸਨ ਪਰ ਇਸ ਖਾਸ ਮੌਕੇ 'ਤੇ ਉਹ ਆਪਣੀ ਪਤਨੀ ਕੋਲ ਹੋਣ ਲਈ ਜੋਧਪੁਰ ਰਵਾਨਾ ਹੋ ਗਏ ਸਨ ਅਤੇ ਜਿਵੇਂ ਹੀ ਉਹ ਇਥੇ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਖੁਸ਼ਖਬਰੀ ਮਿਲ ਗਈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇਕ ਬੇਟੀ ਹੈ ਜੋ ਕਿ 6 ਸਾਲ ਦੀ ਹੈ।
ਕਵਰ ਪੇਜ ਲਈ ਇਸ ਹਸੀਨਾ ਨੇ ਵੀ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ (ਦੇਖੋ ਤਸਵੀਰਾਂ)
NEXT STORY