ਨਵੀਂ ਦਿੱਲੀ- ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੀ ਹਾਲ ਹੀ 'ਚ ਰਿਲੀਜ਼ ਫਿਲਮ ਪੀਕੂ ਦੀ ਕਮਾਈ ਨਾਲ ਆਪਣੇ ਸਾਬਕਾ ਕਥਿਤ ਪ੍ਰੇਮੀ ਰਣਬੀਰ ਕਪੂਰ ਦੀ ਬਾਂਬੇ ਵੈਲਵੇਟ ਨੂੰ ਪਛਾੜ ਦਿੱਤਾ ਹੈ। ਬਾਕਸ ਆਫਿਸ 'ਤੇ ਦੋਵਾਂ ਫਿਲਮਾਂ ਦੀ ਕਮਾਈ ਦੀ ਤੁਲਨਾ ਕਰਨ ਨਾਲ ਸਥਿਤੀ ਇਕਦਮ ਸਾਫ ਹੋ ਗਈ ਹੈ। ਫਿਲਮ ਵਪਾਰ ਮਾਹਿਰਾਂ ਨੇ ਅਨੁਰਾਗ ਕਸ਼ਯਪ ਦੀ ਬਾਂਬੇ ਵੈਲਵੇਟ ਲਈ ਮਹਾ ਫਲਾਪ, ਘਿਸੀ ਪਿਟੀ ਤੇ ਮਹਾ ਬਕਵਾਸ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
15 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਆਪਣੇ ਸ਼ੁਰੂਆਤੀ ਵਿਕੈਂਡ 'ਚ 16 ਕਰੋੜ ਤੋਂ ਕੁਝ ਵੱਧ ਦੀ ਕਮਾਈ ਕੀਤੀ। ਫਿਲਮ ਵਪਾਰ ਮਾਹਿਰ ਕੋਮਲ ਨਾਹਟਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਬਹੁਤ ਬੁਰੀ ਫਿਲਮ ਹੈ। ਬਾਂਬੇ ਵੈਲਵੇਟ ਨੇ ਸਿਰਫ 16.25 ਕਰੋੜ ਰੁਪਏ ਕਮਾਏ ਹਨ। ਇਹ ਵਿਕੈਂਡ ਦੀ ਬਜਾਏ ਇਸ ਦੀ ਇਕ ਦਿਨ ਦੀ ਕਮਾਈ ਹੋਣੀ ਚਾਹੀਦੀ ਸੀ।
ਨਵਾਜ਼ੁਦੀਨ ਨੂੰ ਆਪਣੇ ਜਨਮਦਿਨ 'ਤੇ ਮਿਲਿਆ ਇਕ ਖਾਸ ਤੋਹਫਾ (ਦੇਖੋ ਤਸਵੀਰਾਂ)
NEXT STORY