ਮੁੰਬਈ- ਬਾਲੀਵੁੱਡ ਅਭਿਨੇਤਰੀ ਨਰਗਿਸ ਫਾਖਰੀ ਛੁੱਟੀਆਂ 'ਤੇ ਜਾਣ ਲਈ ਤੜਪ ਰਹੀ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਸ ਨੂੰ ਇਸ ਇੱਛਾ ਬਾਰੇ ਟਵਿੱਟਰ 'ਤੇ ਜਾਣੂ ਕਰਵਾਇਆ। ਉਸ ਨੇ ਸੋਮਵਾਰ ਨੂੰ ਟਵਿੱਟਰ 'ਤੇ ਲਿਖਿਆ, ''ਮੈਂ ਸਿਰਫ ਤਿੰਨ ਮਹੀਨਿਆਂ ਦੀ ਛੁੱਟੀ 'ਤੇ ਜਾਣਾ ਚਾਹੁੰਦੀ ਹਾਂ, ਇਸ 'ਚ ਕੀ ਬੁਰਾਈ ਹੈ।'' ਤੁਹਾਨੂੰ ਦੱਸ ਦਈਏ ਨਰਗਿਸ ਪਿਛਲੀ ਵਾਰ ਡੇਵਿਡ ਧਵਨ ਦੀ ਫਿਲਮ 'ਚ 'ਮੈਂ ਤੇਰਾ ਹੀਰੋ' 'ਚ ਨਜ਼ਰ ਆਈ ਸੀ। ਇਸ 'ਚ ਉਸ ਨਾਲ ਡੇਵਿਡ ਧਵਨ ਦੇ ਬੇਟੇ ਵਰੁਣ ਧਵਨ ਅਤੇ ਅਭਿਨੇਤਰੀ ਇਲਿਆਨਾ ਡਿਕਰੂਜ਼ ਨੇ ਭੂਮਿਕਾਵਾਂ ਅਦਾ ਕੀਤੀਆਂ ਸਨ।
ਮਾਈਕਲ ਜੈਕਸਨ ਤੇ 'ਛਈਆਂ-ਛਈਆਂ' ਦੇ ਮਿਕਸ ਗੀਤ 'ਤੇ ਸ਼ਾਹਰੁਖ ਹੋਏ ਫਿਦਾ (ਵੀਡੀਓ)
NEXT STORY