ਮੁੰਬਈ- ਸ਼ਾਹਰੁਖ ਖਾਨ ਨੂੰ ਆਪਣੇ ਇਕ ਗੀਤ ਤੇ ਮਾਈਕਲ ਜੈਕਸਨ ਦੇ ਹਿੱਟ ਗੀਤ ਦਾ ਮੈਸ਼-ਅੱਪ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਤਾਰੀਫ ਕੀਤੀ। ਉਨ੍ਹਾਂ ਨੇ ਵੀਡੀਓ ਨੂੰ ਅਦਭੁੱਤ ਦੱਸਦਿਆਂ ਇਸ ਨੂੰ ਬਣਾਉਣ ਵਾਲਿਆਂ ਦੀ ਤਾਰੀਫ ਕੀਤੀ। ਵੀਡੀਓ 'ਚ ਸ਼ਾਹਰੁਖ ਖਾਨ ਦੇ ਗੀਤ ਛਈਆਂ-ਛਈਆਂ ਨਾਲ ਮਾਈਕਲ ਜੈਕਸਨ ਦੇ ਹਿੱਟ ਗੀਤ ਡੌਂਟ ਸਟਾਪ ਨੂੰ ਮਿਕਸ ਕਰਕੇ ਬਣਾਇਆ ਗਿਆ ਹੈ।
ਫਿਲਮ 'ਦਿਲ ਸੇ' ਦੇ ਗੀਤ ਛਈਆਂ-ਛਈਆਂ ਨੂੰ ਸ਼ਾਹਰੁਖ ਤੇ ਮਲਾਇਕਾ ਅਰੋੜਾ ਖਾਨ ਨਾਲ ਟ੍ਰੇਨ ਦੇ ਉਪਰ ਫਿਲਮਾਇਆ ਗਿਆ ਸੀ। ਵੀਡੀਓ ਨੂੰ ਬਣਾਉਣ 'ਚ ਇੰਟਰਨੈੱਟ ਸਟਾਰ ਸੈਮ ਸੁਈ, ਭਾਰਤੀ ਗਾਇਕ ਵਿਦਿਆ, ਕਲੈਰੀਨੇਟ 'ਤੇ ਸ਼ੰਕਰ ਟਕਰ ਤੇ ਬੀਟਬਾਕਸਰ ਕੁਰਤ ਸ਼੍ਰੀਡਰ ਨੇ ਯੋਗਦਾਨ ਦਿੱਤਾ ਹੈ।
ਪ੍ਰਿਯੰਕਾ ਬਾਰੇ ਇਹ ਕੀ ਬੋਲ ਗਈ ਕ੍ਰਿਤੀ (ਦੇਖੋ ਤਸਵੀਰਾਂ)
NEXT STORY