ਜਲੰਧਰ- ਗਿੱਪੀ ਗਰੇਵਾਲ ਨੇ ਬੁੱਧਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਫੈਨਜ਼ ਨੂੰ ਇਕ ਨਹੀਂ, ਸਗੋਂ ਦੋ ਖੁਸ਼ਖਬਰੀਆਂ ਦਿੱਤੀਆਂ। ਇਹ ਖੁਸ਼ਖਬਰੀਆਂ ਹਨ ਉਨ੍ਹਾਂ ਦੀਆਂ ਅਗਲੀਆਂ ਫਿਲਮਾਂ ਸਬੰਧੀ। ਪਹਿਲੀ ਖੁਸ਼ਖਬਰੀ ਤਾਂ ਇਹ ਹੈ ਕਿ ਗਿੱਪੀ ਦੀ ਲੰਮੇ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਸੈਕਿੰਡ ਹੈਂਡ ਹਸਬੈਂਡ' ਦੀ ਰਿਲੀਜ਼ ਡੇਟ ਤੈਅ ਹੋ ਗਈ ਹੈ। ਇਹ ਫਿਲਮ 3 ਜੁਲਾਈ 2015 ਨੂੰ ਰਿਲੀਜ਼ ਹੋਵੇਗੀ। ਇਸ ਵਿਚ ਗਿੱਪੀ ਦੇ ਨਾਲ ਧਰਮਿੰਦਰ ਤੇ ਗੋਵਿੰਦਾ ਦੀ ਬੇਟੀ ਵੀ ਨਜ਼ਰ ਆਉਣਗੇ।
ਦੂਜੀ ਖੁਸ਼ਖਬਰੀ ਇਸ ਤੋਂ ਥੋੜ੍ਹੀ ਜ਼ਿਆਦਾ ਹੈ। ਅਸਲ 'ਚ ਗਿੱਪੀ ਦੀ ਪਹਿਲੀ ਬਾਲੀਵੁੱਡ ਫਿਲਮ ਦਾ ਨਾਂ ਤੇ ਰਿਲੀਜ਼ ਡੇਟ ਵੀ ਤੈਅ ਹੋ ਚੁੱਕੀ ਹੈ। ਇਸ ਫਿਲਮ ਦਾ ਨਾਂ ਹੈ 'ਫਰਾਰ'। ਇਹ ਫਿਲਮ 4 ਸਤੰਬਰ 2015 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਗਿੱਪੀ ਨੇ ਇਸ ਸਭ ਲਈ ਆਪਣੇ ਫੈਨਜ਼ ਦਾ ਵੀ ਦਿਲੋਂ ਧੰਨਵਾਦ ਕੀਤਾ ਹੈ।
'ਬਾ' ਦੇ ਅੰਤਿਮ ਸੰਸਕਾਰ 'ਚ ਨਹੀਂ ਪੁੱਜੀ ਸਮ੍ਰਿਤੀ ਇਰਾਨੀ (ਦੇਖੋ ਤਸਵੀਰਾਂ)
NEXT STORY