ਮੁੰਬਈ- ਟੀਵੀ ਸੀਰੀਅਲ 'ਕਿਉਂਕਿ ਸਾਸ ਭੀ ਬਹੂ ਥੀ' 'ਚ ਸੁਧਾ ਸ਼ਿਵਪੁਰੀ ਯਾਨੀ 'ਬਾ' ਸਮ੍ਰਿਤੀ ਇਰਾਨੀ ਯਾਨੀ 'ਤੁਲਸੀ' ਦੇ ਸਭ ਤੋਂ ਨੇੜੇ ਰਹੀ ਸੀ। ਸਮ੍ਰਿਤੀ ਇਰਾਨੀ ਸੁਧਾ ਦੀ ਅੰਤਿਮ ਵਿਦਾਈ 'ਚ ਨਹੀਂ ਪਹੁੰਚ ਸਕੀ ਹੈ। ਉਸ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਸੁਧਾ ਜੀ ਦੇ ਜਾਣ ਨਾਲ ਮੈਂ ਬੇਹੱਦ ਦੁਖੀ ਹਾਂ। ਉਹ ਮੇਰੇ ਲਈ ਮਾਂ ਦੇ ਸਨਮਾਨ ਸਨ। ਸੁਧਾ ਨਾਲ ਮੇਰਾ ਭਾਵੇਂ 10-12 ਸਾਲ ਦਾ ਸਾਥ ਰਿਹਾ ਹੋਵੇ ਪਰ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਭਾਵੇਂ ਉਹ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹੋਣ ਹੋਵੇ ਪਰ ਜੋ ਸਿੱਖਿਆ ਉਨ੍ਹਾਂ ਨੇ ਮੈਨੂੰ ਦਿੱਤੀ ਹੈ ਉਹ ਮੇਰੀ ਜ਼ਿੰਦਗੀ 'ਚ ਮੇਰੇ ਨਾਲ ਰਹੇਗੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਇਹ ਹੀ ਮੇਰੀ ਕਾਮਨਾ ਹੈ ਅਤੇ ਮੇਰੀ ਭਾਵਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ।'' ਸਮ੍ਰਿਤੀ ਨੇ ਦੱਸਿਆ, ''ਸਾਡੇ ਦੋਹਾਂ ਦਾ ਰਿਸ਼ਤਾ ਸਿਰਫ ਸੀਰੀਅਲ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਜਦੋਂ ਵੀ ਮੈਂ ਕਿਸੇ ਚੁਣੌਤੀ ਦਾ ਸਾਹਮਣਾ ਕਰਦੀ ਸੀ ਤਾਂ ਉਨ੍ਹਾਂ ਦਾ ਫੋਨ ਆਉਂਦਾ ਸੀ ਅਤੇ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਸੀ।
ਸੁਧਾ ਸ਼ਿਵਪੁਰੀ ਨੇ ਲਈ ਅੰਤਿਮ ਵਿਦਾਈ, ਪਹੁੰਚੇ ਟੀਵੀ ਦੇ ਇਹ ਮਸ਼ਹੂਰ ਸਿਤਾਰੇ (ਦੇਖੋ ਤਸਵੀਰਾਂ)
NEXT STORY