ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਅਤੇ ਅਭਿਨੇਤਰੀ ਕਰੀਨਾ ਕਪੂਰ ਕਸ਼ਮੀਰ 'ਚ ਆਪਣੀ ਆਉਣ ਵਾਲੀ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਖਤਮ ਕਰਕੇ ਵਾਪਸ ਮੁੰਬਈ ਆ ਗਏ ਹਨ। ਹਾਲ ਹੀ 'ਚ ਉਹ ਮੁੰਬਈ ਏਅਰਪੋਰਟ 'ਤੇ ਸਪੌਟ ਕੀਤੇ ਗਏ। ਇਸ ਦੌਰਾਨ ਸਲਮਾਨ ਖਾਨ ਕਾਲੇ ਰੰਗ ਦੀ ਸ਼ਰਟ 'ਚ ਸਪੌਟ ਕੀਤੇ ਗਏ। ਉਥੇ ਹੀ ਕਰੀਨਾ ਵੀ ਕਾਲੇ ਰੰਗ ਦੇ ਟੌਪ ਅਤੇ ਬਲੈਕ ਜੀਨਸ 'ਚ ਨਜ਼ਰ ਆਈ। ਤੁਹਾਨੂੰ ਦੱਸ ਦਈਏ ਫਿਲਮ 'ਬਜਰੰਗੀ ਭਾਈਜਾਨ' ਦਾ ਡਾਇਰੈਕਸ਼ਨ ਕਬੀਰ ਖਾਨ ਕਰ ਰਹੇ ਹਨ। ਫਿਲਮ 'ਚ ਸਲਮਾਨ, ਕਰੀਨਾ ਤੋਂ ਇਲਾਵਾ ਨਵਾਜ਼ੁਦੀਨ ਸਿਦਿਕੀ ਵੀ ਅਹਿਮ ਰੋਲ 'ਚ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਹਿੰਦੂ ਬ੍ਰਹਾਮਣ ਲੜਕੀ ਅਤੇ ਮੁਸਲਿਮ ਲੜਕੇ ਦੀ ਲਵ-ਸਟੋਰੀ 'ਤੇ ਆਧਾਰਿਤ ਹੋਵੇਗੀ।
ਦੁਬਈ ਜਾਣ ਲਈ ਸਲਮਾਨ ਨੇ ਮੰਗੀ ਹਾਈਕੋਰਟ ਤੋਂ ਆਗਿਆ
NEXT STORY