ਮੁੰਬਈ- ਆਪਣੇ ਫਿਲਮੀ ਕਰੀਅਰ 'ਚ ਸਫਲਤਾ ਲਈ ਤਰਸ ਰਹੀ ਈਸ਼ਾ ਗੁਪਤਾ ਫਿਲਮ 'ਬੇਬੀ' ਵਿਚ ਇਕ ਸਪੈਸ਼ਲ ਗੀਤ 'ਚ ਹੀ ਨਜ਼ਰ ਆਈ ਸੀ। ਹੁਣ ਉਹ ਫਿਰੋਜ਼ ਨਾਡੀਆਡਵਾਲਾ ਦੀ ਮਲਟੀਸਟਾਰਰ ਕਾਮੇਡੀ ਫਿਲਮ 'ਹੇਰਾ ਫੇਰੀ¸3' ਵਿਚ ਦਿਖਾਈ ਦੇਵੇਗੀ। ਇਸ ਵਿਚ ਉਸ ਦੇ ਨਾਲ ਅਭਿਸ਼ੇਕ ਬੱਚਨ, ਜਾਨ ਅਬ੍ਰਾਹਿਮ ਅਤੇ ਸੁਨੀਲ ਸ਼ੈੱਟੀ ਵੀ ਹਨ।
ਈਸ਼ਾ ਅਭਿਨੇਤਰੀ ਦੇ ਨਾਲ-ਨਾਲ ਇਕ ਚੰਗੀ ਡਾਂਸਰ ਵੀ ਹੈ ਅਤੇ ਉਸ ਦੀ ਇਸ ਪ੍ਰਤਿਭਾ ਨੂੰ ਫਿਲਮ 'ਬੇਬੀ' ਦੇ ਬੇਪ੍ਰਵਾਹ ਗੀਤ ਵਿਚ ਕਾਫੀ ਸਰਾਹਿਆ ਗਿਆ ਹੈ। ਹੁਣ ਇਕ ਵਾਰ ਫਿਰ ਈਸ਼ਾ ਨੂੰ ਫਿਲਮ 'ਹੇਰਾ ਫੇਰੀ¸3' ਵਿਚ ਨ੍ਰਿਤ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ। ਇਸ ਵਿਚ ਈਸ਼ਾ ਕਈ ਤਰ੍ਹਾਂ ਦੀਆਂ ਨ੍ਰਿਤ ਸ਼ੈਲੀਆਂ ਵਿਚ ਹੱਥ ਅਜ਼ਮਾਉਂਦੀ ਨਜ਼ਰ ਆਵੇਗੀ। ਵੱਖ-ਵੱਖ ਤਰ੍ਹਾਂ ਦੇ ਨ੍ਰਿਤ ਨੂੰ ਪੂਰੀ ਕੁਸ਼ਲਤਾ ਨਾਲ ਕਰਨ ਲਈ ਉਹ ਬਕਾਇਦਾ ਟ੍ਰੇਨਿੰਗ ਵੀ ਲੈ ਰਹੀ ਹੈ।
ਉਸ ਦੀ ਪਿਛਲੀ ਫਿਲਮ 'ਹਮਸ਼ਕਲਸ' ਬਹੁਤ ਵੱਡੀ ਫਲਾਪ ਰਹੀ ਸੀ ਪਰ ਈਸ਼ਾ ਨੇ ਉਮੀਦ ਦਾ ਪੱਲਾ ਨਹੀਂ ਛੱਡਿਆ ਹੈ। ਹੁਣ ਉਸ ਨੂੰ ਫਿਲਮ 'ਹੇਰਾ ਫੇਰੀ¸3' ਤੋਂ ਹੀ ਆਪਣੇ ਠਹਿਰੇ ਹੋਏ ਫਿਲਮੀ ਕਰੀਅਰ ਨੂੰ ਅੱਗੇ ਵਧਾਉਣ ਦੀ ਉਮੀਦ ਹੈ। ਉਂਝ ਆਪਣੀ ਸੁੰਦਰਤਾ ਦੇ ਨਾਲ-ਨਾਲ ਉਸ ਨੂੰ ਉਸ ਦੀ ਫਿਟਨੈੱਸ ਲਈ ਵੀ ਜਾਣਿਆ ਜਾਂਦਾ ਹੈ। ਨਾਲ ਹੀ ਉਸ ਦਾ ਫੈਸ਼ਨ ਸੈਂਸ ਅਤੇ ਸਟਾਈਲ ਵੀ ਕਾਬਿਲੇ ਤਾਰੀਫ ਰਿਹਾ ਹੈ ਪਰ ਉਸ ਨੂੰ ਆਪਣੀਆਂ ਸਮਕਾਲੀ ਅਭਿਨੇਤਰੀਆਂ ਦੇ ਮੁਕਾਬਲੇ ਕਿਤੇ ਘੱਟ ਸਫਲਤਾ ਨਸੀਬ ਹੋ ਸਕੀ ਹੈ। ਇਸ ਦੀ ਇਕ ਵਜ੍ਹਾ ਕਮਜ਼ੋਰ ਫਿਲਮਾਂ ਸਾਈਨ ਕਰਨਾ ਵੀ ਹੈ।
ਦੇਖੋ 'ਬਿੱਗ ਬੌਸ' 'ਚ ਹਿੱਸਾ ਲੈ ਚੁੱਕੀ ਅਦਿਤੀ ਦੀਆਂ ਅਣਦੇਖੀਆਂ ਤੇ ਹੌਟ ਤਸਵੀਰਾਂ
NEXT STORY