ਜਲੰਧਰ- ਪੰਜਾਬੀ ਗਾਇਕਾ ਮਿਸ ਪੂਜਾ ਅੱਜ ਦੇ ਜ਼ਮਾਨੇ ਦੀ ਮੰਨੀ-ਪ੍ਰਮੰਨੀ ਸ਼ਖਸੀਅਤ ਬਣ ਚੁੱਕੀ ਹੈ ਤੇ ਹੁਣ ਉਸ ਦੇ ਜਲਵੇ ਹਾਲੀਵੁੱਡ ਤਕ ਪਹੁੰਚ ਗਏ ਹਨ। ਹਾਂ ਜੀ! ਇਸ ਗੱਲ ਦੀ ਜਾਣਕਾਰੀ ਖੁਦ ਮਿਸ ਪੂਜਾ ਨੇ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਫੈਨਜ਼ ਨੂੰ ਦਿੱਤੀ ਹੈ। ਦਰਅਸਲ ਉਸ ਨੇ ਇਹ ਤਸਵੀਰ ਆਪਣੇ ਲਾਸ ਏਂਜਲਸ ਵਿਚ ਹੋਏ ਸ਼ੋਅ ਤੋਂ ਬਾਅਦ ਅਪਲੋਡ ਕੀਤੀ ਹੈ।
ਜ਼ਿਕਰਯੋਗ ਹੈ ਕਿ ਮਿਸ ਪੂਜਾ ਨੇ ਕੋਈ ਹਾਲੀਵੁੱਡ ਫਿਲਮ ਸਾਈਨ ਨਹੀਂ ਕੀਤੀ, ਸਗੋਂ ਉਹ ਤਾਂ ਉਥੋਂ ਦੇ ਪ੍ਰਸਿੱਧ ਇਲਾਕੇ, ਜਿਹੜਾ ਕਿ ਹਾਲੀਵੁੱਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਥੇ ਘੁੰਮਣ ਗਈ ਸੀ। ਖੈਰ ਬਾਕੀ ਤਾਂ ਖੁਦ ਮਿਸ ਪੂਜਾ ਹੀ ਦੱਸ ਸਕਦੀ ਹੈ ਕਿ ਆਖਿਰ ਇਹ ਹਾਲੀਵੁੱਡ ਦਾ ਕੀ ਚੱਕਰ ਹੈ। ਲੱਗ ਤਾਂ ਇਹੀ ਰਿਹਾ ਹੈ ਕਿ ਉਹ ਸਿਰਫ ਸ਼ੋਅ ਦੇ ਬਹਾਨੇ ਉਥੇ ਘੁੰਮਣ ਗਈ ਹੈ।
ਉਮੀਦਾਂ ਕਾਇਮ ਹਨ : ਈਸ਼ਾ ਗੁਪਤਾ
NEXT STORY