ਮੁੰਬਈ- ਸੁਪਰਸਟਾਰ ਆਮਿਰ ਖਾਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਚੀਨੀ ਐਕਸ਼ਨ ਸਟਾਰ ਜੈਕੀ ਚੈਨ ਨਾਲ ਫਿਲਮ ਨਹੀਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਫਿਲਮ 'ਦੰਗਲ' ਦੀ ਸ਼ੂਟਿੰਗ ਕਰਨੀ ਹੈ। ਪਹਿਲਾਂ ਖਬਰ ਸੀ ਕਿ ਆਮਿਰ ਭਾਰਤੀ-ਚੀਨੀ ਫਿਲਮ 'ਚ ਚੈਨ ਨਾਲ ਕੰਮ ਕਰ ਰਹੇ ਹਨ। ਕੁੰਗ ਫੂ ਯੋਗਾ ਨਾਂ ਦਾ ਇਹ ਪ੍ਰਾਜੈਕਟ ਦੋਵਾਂ ਦੇਸ਼ਾਂ ਦੀ ਸਭ ਤੋਂ ਵੱਖਰੀਆਂ ਖਾਸੀਅਤਾਂ ਨੂੰ ਦਰਸਾਵੇਗਾ।
ਆਮਿਰ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੈਕੀ ਇਸ ਫਿਲਮ ਨੂੰ ਨਿਰਦੇਸ਼ਨ ਸਟੇਨਲੇ ਟੌਗ ਨਾਲ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਜੈਕੀ ਦੀਆਂ ਕਈ ਫਿਲਮਾਂ ਬਣਾਈਆਂ ਹਨ। ਉਨ੍ਹਾਂ ਲਈ ਇਹ ਫਿਲਮ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਨੂੰ ਬੇਸ਼ੱਕ ਫਿਲਮ 'ਚ ਕੰਮ ਕਰਨਾ ਵਧੀਆ ਲੱਗਦਾ ਪਰ ਉਹ ਲੋਕ ਸਤੰਬਰ-ਅਕਤੂਬਰ 'ਚ ਸ਼ੂਟਿੰਗ ਕਰ ਰਹੇ ਹਨ ਤੇ ਉਸ ਸਮੇਂ ਉਹ ਦੰਗਲ 'ਚ ਰੁੱਝੇ ਹੋਣਗੇ। ਉਹ ਅਗਲੇ ਸਾਲ ਅਗਸਤ-ਸਤੰਬਰ 'ਚ ਕੋਈ ਫਿਲਮ ਸ਼ੁਰੂ ਕਰ ਸਕਦੇ ਹਨ।
ਡਾਂਸ ਨਾਲ ਪਿਆਰ ਹੈ: ਟਾਈਗਰ
NEXT STORY