ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਹੁਣ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ, ਉਨ੍ਹਾਂ ਦੀ ਡੈਬਿਊ ਬਾਲੀਵੁੱਡ ਫਿਲਮ 'ਸੈਕੇਂਡ ਹੈਂਡ ਹਸਬੈਂਡ' ਹੈ ਜੋ ਕਿ 3 ਜੁਲਾਈ ਨੂੰ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦਈਏ ਇਸ ਤੋਂ ਇਕ ਹਫਤਾ ਪਹਿਲਾਂ ਯਾਨੀ 26 ਜੂਨ ਨੂੰ ਪਾਲੀਵੁੱਡ ਗਾਇਕ ਦਿਲਜੀਤ ਦੀ ਫਿਲਮ 'ਸਰਦਾਰ ਜੀ' ਰਿਲੀਜ਼ ਹੋਣ ਜਾ ਰਹੀ ਹੈ। ਭਾਵੇਂ ਇਨ੍ਹਾਂ ਦੋਹਾਂ ਦੀਆਂ ਫਿਲਮਾਂ 'ਚ 1 ਹਫਤੇ ਦਾ ਸਮਾਂ ਹੈ ਪਰ ਇਹ ਦੋਵੇਂ ਸਿਤਾਰੇ ਇਕ ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ ਕਿਉਂਕਿ ਜੇਕਰ ਗਿੱਪੀ ਦੀ ਫਿਲਮ ਬਿਜ਼ਨੈੱਸ ਦੇ ਮਾਮਲੇ 'ਚ ਸਫਲ ਰਹੀ ਤਾਂ ਦਿਲਜੀਤ ਦੀ ਫਿਲਮ ਨੂੰ ਨੁਕਸਾਨ ਭੁਗਤਨਾ ਪੈ ਸਕਦਾ ਹੈ।
ਗਿੱਪੀ ਦੀ ਫਿਲਮ ਦਾ ਨਿਰਦੇਸ਼ਕ ਸਪੀਪ ਕੰਗ ਨੇ ਕੀਤਾ ਹੈ ਅਤੇ ਫਿਲਮ 'ਸਰਦਾਰ ਜੀ' ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ। ਦੋਵੇਂ ਹੀ ਨਿਰਦੇਸ਼ਕ ਪੰਜਾਬੀ ਸਿਨੇਮਾ 'ਚ ਹਿੱਟ ਰਹੇ ਹਨ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਇਹ ਦੋਵੇਂ ਫਿਲਮਾਂ ਇਕ-ਦੂਜੇ 'ਤੇ ਕੀ ਅਸਰ ਪਾਉਂਦੀਆਂ ਹਨ। ਇਸ ਵਾਰ ਬਾਲੀਵੁੱਡ ਜਿੱਤੇਗਾ ਜਾਂ ਬਾਲੀਵੁੱਡ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ। ਤੁਹਾਨੂੰ ਦੱਸ ਦਈਏ ਗਿੱਪੀ ਅਤੇ ਦਿਲਜੀਤ ਦੀਆਂ ਫਿਲਮਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਮੁਕਾਬਲਾ ਦੇਖ ਚੁੱਕੀਆਂ ਹਨ। ਪਿਛਲੇ ਸਾਲ ਅਪ੍ਰੈਲ ਦੇ ਮਹੀਨੇ 'ਚ 'ਡਿਸਕੋ ਸਿੰਘ' ਅਤੇ 'ਜੱਟ ਜੇਮਸ ਬੌਂਡ' ਰਿਲੀਜ਼ ਹੋਈਆਂ ਸਨ। ਦੋਹਾਂ ਫਿਲਮਾਂ ਨੇ ਕਮਾਈ ਵੀ ਚੰਗੀ ਕੀਤੀ ਸੀ।
ਸ਼ਰਧਾ ਨੂੰ ਫਰਹਾਨ ਦੀ ਲੁੱਕ ਆਈ ਪਸੰਦ
NEXT STORY