* ਖੁਦ ਦੀ ਕਮਾਈ ਨਾਲੋਂ ਘੱਟ ਖਰਚ ਹੋਵੇ, ਅਜਿਹੀ ਜ਼ਿੰਦਗੀ ਬਣਾਓ।
* ਦਿਨ ਵਿਚ ਘੱਟੋ-ਘੱਟ 3 ਵਿਅਕਤੀਆਂ ਦੀ ਪ੍ਰਸ਼ੰਸਾ ਜ਼ਰੂਰ ਕਰੋ।
* ਖੁਦ ਦੀ ਭੁੱਲ ਮੰਨਣ ਵਿਚ ਕਦੇ ਵੀ ਨਾ ਝਿਜਕੋ।
* ਕਿਸੇ ਦੇ ਸੁਪਨਿਆਂ ਦਾ ਮਜ਼ਾਕ ਨਾ ਉਡਾਓ।
* ਤੁਹਾਡੇ ਪਿੱਛੇ ਖੜ੍ਹੇ ਵਿਅਕਤੀ ਨੂੰ ਵੀ ਕਦੇ-ਕਦੇ ਅੱਗੇ ਜਾਣ ਦਾ ਮੌਕਾ ਦਿਓ।
* ਰੋਜ਼ ਹੋ ਸਕੇ ਤਾਂ ਸੂਰਜ ਨੂੰ ਚੜ੍ਹਦਿਆਂ ਦੇਖੋ।
* ਬਹੁਤ ਜ਼ਰੂਰੀ ਹੋਵੇ ਤਾਂ ਹੀ ਕੋਈ ਚੀਜ਼ ਉਧਾਰ ਲਵੋ।
* ਕਿਸੇ ਕੋਲੋਂ ਕੁਝ ਜਾਣਨਾ ਹੋਵੇ ਤਾਂ ਸੰਜਮ ਨਾਲ 2 ਵਾਰ ਪੁੱਛੋ।
* ਕਰਜ਼ ਤੇ ਦੁਸ਼ਮਣ ਨੂੰ ਕਦੇ ਵੱਡਾ ਨਾ ਹੋਣ ਦਿਓ।
* ਰੱਬ 'ਤੇ ਪੂਰਾ ਭਰੋਸਾ ਰੱਖੋ।
* ਪ੍ਰਾਰਥਨਾ ਕਰਨੀ ਕਦੇ ਨਾ ਭੁੱਲੋ। ਪ੍ਰਾਰਥਨਾ ਵਿਚ ਅਨੋਖੀ ਸ਼ਕਤੀ ਹੁੰਦੀ ਹੈ।
* ਆਪਣੇ ਕੰਮ ਨਾਲ ਮਤਲਬ ਰੱਖੋ।
* ਸਮਾਂ ਸਭ ਤੋਂ ਜ਼ਿਆਦਾ ਕੀਮਤੀ ਹੈ। ਇਸ ਨੂੰ ਫਾਲਤੂ ਕੰਮਾਂ ਵਿਚ ਖਰਚ ਨਾ ਕਰੋ।
* ਜੋ ਤੁਹਾਡੇ ਕੋਲ ਹੈ, ਉਸੇ ਵਿਚ ਖੁਸ਼ ਰਹਿਣਾ ਸਿੱਖੋ।
* ਬੁਰਾਈ ਕਦੇ ਵੀ ਕਿਸੇ ਦੀ ਵੀ ਨਾ ਕਰੋ ਕਿਉਂਕਿ ਬੁਰਾਈ ਬੇੜੀ ਵਿਚ ਛੇਕ ਸਮਾਨ ਹੈ। ਬੁਰਾਈ ਛੋਟੀ ਹੋਵੇ ਜਾਂ ਵੱਡੀ, ਬੇੜੀ ਤਾਂ ਡੁਬੋ ਹੀ ਦਿੰਦੀ ਹੈ।
* ਹਮੇਸ਼ਾ ਚੰਗੀ ਸੋਚ ਰੱਖੋ।
* ਹਰ ਵਿਅਕਤੀ ਇਕ ਹੁਨਰ ਲੈ ਕੇ ਪੈਦਾ ਹੁੰਦਾ ਹੈ, ਬਸ ਉਸ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਓ।
* ਕੰਮ ਕੋਈ ਵੀ ਛੋਟਾ ਨਹੀਂ ਹੁੰਦਾ। ਹਰ ਕੰਮ ਵੱਡਾ ਹੁੰਦਾ ਹੈ ਜਿਵੇਂ ਸੋਚੋ ਜੋ ਕੰਮ ਤੁਸੀਂ ਕਰ ਰਹੇ ਹੋ, ਜੇ ਉਹ ਤੁਸੀਂ ਨਾ ਕਰਦੇ ਤਾਂ ਦੁਨੀਆ 'ਤੇ ਕੀ ਅਸਰ ਪੈਂਦਾ?
* ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ, ਜੋ ਕੁਝ ਕਰਦੇ ਹਨ।
* ਕੁਝ ਹਾਸਲ ਕਰਨ ਲਈ ਕੁਝ ਗੁਆਉਣਾ ਨਹੀਂ, ਸਗੋਂ ਕੁਝ ਕਰਨਾ ਪੈਂਦਾ ਹੈ।
ਯਕੀਨ ਕਰੋ ਰੱਬ ਤੁਹਾਨੂੰ ਜ਼ਰੂਰ ਮਿਲੇਗਾ
NEXT STORY