ਮੁੰਬਈ- ਬਾਲੀਵੁੱਡ ਦਬੰਗ ਸਟਾਰ ਯਾਨੀ ਸਲਮਾਨ ਖਾਨ ਹੁਣ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਦੇ ਡ੍ਰੀਮ ਪ੍ਰਾਜੈਕਟ ਦਾ ਹਿੱਸਾ ਨਹੀਂ ਹੋਣਗੇ। ਇਸ ਦੀ ਜਾਣਕਾਰੀ ਕਰਨ ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਹੁਣ ਮੇਰੀ ਫਿਲਮ 'ਸ਼ੁੱਧੀ' 'ਚ ਲੀਡ ਰੋਲ ਵਰੁਣ ਧਵਨ ਅਤੇ ਆਲੀਆ ਭੱਟ ਨਿਭਾਉਣਗੇ। ਸਲਮਾਨ ਤੋਂ ਪਹਿਲਾਂ ਜਦੋਂ ਰਿਤਿਕ ਰੌਸ਼ਨ ਅਤੇ ਸ਼ਾਹਰੁਖ ਖਾਨ ਨੇ ਕਰਨ ਜੌਹਰ ਦੀ ਫਿਲਮ 'ਸ਼ੁੱਧੀ' ਨੂੰ ਨਾ ਕਹੀ ਸੀ ਤਾਂ ਉਸ ਸਮੇਂ ਸਲਮਾਨ ਖਾਨ ਨੇ ਉਨ੍ਹਾਂ ਦੀ ਕਹਾਣੀ 'ਤੇ ਮੋਹਰ ਲਗਾਈ ਸੀ ਪਰ ਹੁਣ ਲੱਗਦਾ ਹੈ ਕਿ ਕਰਨ ਜੌਹਰ ਇਸ ਫਿਲਮ ਨੂੰ ਜਲਦੀ ਬਣਾਉਣਾ ਚਾਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਵਰੁਣ ਅਤੇ ਆਲੀਆ ਨੂੰ ਇਸ ਫਿਲਮ ਲਈ ਲੈ ਲਿਆ ਹੈ। ਤੁਹਾਨੂੰ ਦੱਸ ਦਈਏ ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ ਤੋਂ ਇਲਾਵਾ ਦੋ ਹੋਰ ਕੇਸ ਚੱਲ ਰਹੇ ਹਨ। ਅਜਿਹੇ 'ਚ ਕੋਰਟ ਕਚਹਿਰੀ ਦੇ ਚੱਕਰ 'ਚ ਉਹ ਕਿਸੇ ਨਵੇਂ ਪ੍ਰਾਜੈਕਟ ਨੂੰ ਹੱਥ ਨਹੀਂ ਲਗਾ ਰਹੇ ਹਨ ਅਤੇ ਆਪਣੀਆਂ ਪਹਿਲੀਆਂ ਫਿਲਮਾਂ ਹੀ ਪੂਰੀਆਂ ਕਰ ਰਹੇ ਹਨ।
..ਜਦੋਂ ਸ਼ਤਰੂਘਨ ਬਣ ਕੇ ਸਲਮਾਨ ਪਹੁੰਚੇ ਸੋਨਾਕਸ਼ੀ ਕੋਲ (ਵੀਡੀਓ)
NEXT STORY