ਲਾਸ ਏਂਜਲਸ- ਸੁਪਰਮਾਡਲ, ਰਿਐਲਿਟੀ ਸਟਾਰ ਤੇ ਅਭਿਨੇਤਰੀ ਕਿਮ ਕਾਰਦਸ਼ੀਆਂ ਨੇ ਹਾਲ ਹੀ 'ਚ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਅਸਲ 'ਚ ਕਿਮ ਆਪਣੇ ਸ਼ੁਰੂਆਤੀ ਦੌਰ 'ਚ ਲੇਟ ਲਾਈਟ ਟੀ. ਵੀ. ਸ਼ੋਅ 'ਚ ਬਤੌਰ ਗੈਸਟ ਸ਼ਾਮਲ ਹੋਈ ਸੀ। ਇਸ ਸ਼ੋਅ ਦੇ ਹੋਸਟ ਡੈਵਿਡ ਲੇਟਰਮੈਨ ਪਿਛਲੇ ਦਿਨੀਂ ਰਿਟਾਇਰਡ ਹੋਏ ਹਨ। ਕਿਮ ਨੇ ਉਨ੍ਹਾਂ ਨਾਲ ਬਤੀਤ ਪਲਾਂ ਨੂੰ ਯਾਦਕੀਤਾ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ।
ਕਿਮ ਨੇ ਅਕਤੂਬਰ 2009 'ਚ ਨਿਊਯਾਰਕ ਦੇ ਇਕ ਸਟੂਡੀਓ 'ਚ ਆਯੋਜਿਤ ਸ਼ੋਅ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਕਿ ਉਸ ਸਮੇਂ ਉਹ ਕਾਫੀ ਪਤਲੀ ਸੀ। ਉਸ ਨੇ ਉਸ ਸਮੇਂ ਗ੍ਰੇ ਕਲਰ ਦੀ ਵਨ ਸ਼ੋਲਡਰ ਟਾਈਟ ਡਰੈੱਸ ਪਹਿਨੀ ਸੀ। ਇਕ ਹੋਰ ਬਲੈਕ ਡਰੈੱਸ 'ਚ ਉਸ ਨੇ ਕਲੀਵੇਜ ਸ਼ੋਅ ਕਰਦੀ ਡਰੈੱਸ ਪਹਿਨੀ ਹੈ।
ਨੇਹਾ ਸ਼ਰਮਾ ਕਰੇਗੀ ਜੌਨ ਅਬ੍ਰਾਹਮ ਨਾਲ ਰੋਮਾਂਸ
NEXT STORY