ਜਦ ਪਤਾ ਹੈ ਇਕ ਦਿਨ ਮਰ ਜਾਣਾ,
ਫਿਰ ਮੌਤ ਆਉਣ ਤੋ ਡਰਨਾ ਕਿਉਂ,
ਜੋ ਹੈ ਹੀ ਨਹੀ ਸਾਡੀ ਕਿਸਮਤ ਵਿੱਚ,
ਉਹ ਦੇ ਲਈ ਹੋਉਕੇ ਭਰਨਾ ਕਿਉਂ,
ਜਿਸ ਚੀਜ਼ ਦਾ ਸਮਾਂ ਨਿਸ਼ਚਿਤ ਹੈ,
ਉਹ ਉਸੇ ਸਮੇਂ 'ਤੇ ਮਿਲਣੀ ਏ,
ਕਿੰਨਾ ਪਾਣੀ ਪਾ ਲੈ ਬੁੱਟੇ ਨੂੰ,
ਕਲੀ ਆਪਣੇ ਸਮੇਂ 'ਤੇ ਖਿਲਣੀ ਏ,
ਤੇਰੇ ਹੱਥ 'ਚ ਬੰਨ੍ਹਿਆ ਕੁਝ ਨਹੀ,
ਤੂੰ ਕੀ ਪਾਉਣਾ ਕੀ ਖੋਹਣਾ,
ਜੋ ਲਿਖਿਆ ਤੇਰੀ ਕਿਸਮਤ ਚ,
ਅੰਤ ਨੂੰ ਉਹੀ ਹੋਣਾ ....!
ਸਦਰਪੁਰੀਆ ਰੱਬ ਦੇ ਹੁਕਮਾ ਨੂੰ,
ਚੁਪ-ਚਾਪ ਵਜਾਈ ਜਾ,
ਸਬਰ ਸ਼ੁਕਰ ਦਾ ਜੋ ਮਿਲੇ,
ਬਿੱਟੂ ਖੁਸ਼ ਹੋ ਕੇ ਖਾਈ ਜਾ..!!
ਬਿੱਟੂ ਸਦਰਪੁਰੀਆ