ਮੁੰਬਈ- ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਸੈਲਫੀ ਖਿੱਚ ਕੇ ਆਪਣੇ ਫੈਨਜ਼ ਤਕ ਪਹੁੰਚਾ ਦਿੱਤੀ ਹੈ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਆਪਣੀ ਇਸ ਸੈਲਫੀ 'ਚ ਅਕਸੇ ਸ਼ਰਟਲੈੱਸ ਨਜ਼ਰ ਆ ਰਹੇ ਹਨ। ਆਪਣੀ ਸ਼ਾਨਦਾਰ ਫਿਨਟੈੱਸ ਲਈ ਜਾਣੇ ਜਾਂਦੇ ਅਕਸ਼ੇ ਨੇ ਆਉਣ ਵਾਲੀ ਫਿਲਮ 'ਬ੍ਰਦਰਜ਼' ਲਈ ਬਾਡੀ ਬਣਾਈ ਹੈ। ਉਨ੍ਹਾਂ ਨੇ ਬ੍ਰਦਰਜ਼ 'ਚ ਆਪਣੇ ਲੁੱਕ ਤੋਂ ਪਰਦਾ ਉਠਾ ਦਿੱਤਾ ਹੈ। ਅਕਸੇ ਨੇ ਆਪਣੀ ਪਹਿਲੀ ਸੈਲਫੀ ਦਾ ਨਾਂ 'ਸੈਲਫਿਸ਼ ਸੈਲਫੀ' ਦਿੱਤਾ ਹੈ।
ਇਸ ਤੋਂ ਇਲਾਵਾ ਅਕਸ਼ੇ ਨੇ ਟਵਿਟਰ 'ਤੇ ਆਪਣੇ ਫੈਨਜ਼ ਨੂੰ ਫਿਟਨੈੱਸ ਲਈ ਵੀ ਪ੍ਰੇਰਿਤ ਕੀਤਾ ਹੈ। ਅਕਸ਼ੇ ਨੇ ਇਸ ਟਵੀਟ 'ਚ ਲਿਖਿਆ, 'ਜੇਕਰ ਮੈਂ ਕਰ ਸਕਦਾ ਹਾਂ ਤਾਂ ਤੁਸੀਂ ਕਿਉਂ ਨਹੀਂ, ਕਈ ਦਿਨਾਂ ਤੋਂ ਮਿਲਿਆ ਨਹੀਂ, ਤੁਹਾਨੂੰ ਸਾਰਿਆਂ ਨੂੰ ਐਤਵਾਰ ਦੀਆਂ ਸ਼ੁੱਭਕਾਮਨਾਵਾਂ, ਆਨੰਦ ਮਾਣੋ ਮੇਰੀ ਪਹਿਲੀ ਸੈਲਫਿਸ਼ ਸੈਲਫੀ ਦਾ।' ਜ਼ਿਕਰਯੋਗ ਹੈ ਕਿ ਬ੍ਰਦਰਜ਼ ਹਾਲੀਵੁੱਡ ਦੀ ਫਿਲਮ ਦਿ ਵਾਰੀਅਰਜ਼ ਦੀ ਹਿੰਦੀ ਰੀਮੇਕ ਹੈ, ਜਿਸ ਨੂੰ ਕਰਨ ਮਲਹੋਤਰਾ ਨੇ ਡਾਇਰੈਕਟ ਕੀਤਾ ਹੈ ਤੇ ਇਸ ਫਿਲਮ 'ਚ ਅਕਸ਼ੇ ਦੇ ਨਾਲ ਅਭਿਨੇਤਾ ਸਿਧਾਰਥ ਮਲਹੋਤਰਾ ਤੇ ਜੈਕਲੀਨ ਫਰਨਾਂਡੀਜ਼ ਵੀ ਨਜ਼ਰ ਆਉਣਗੇ।
ਬੀਮਾਰ ਅਨੁਸ਼ਕਾ ਨੇ ਨਹੀਂ ਕੀਤੀ ਕੋਲਕਾਤਾ 'ਚ ਪ੍ਰਮੋਸ਼ਨ
NEXT STORY