ਦੇਖੌ ਭਾਈ ਗਾਨ ਕੀ ਆਈ ਆਂਧੀ।।
ਸਭੈ ਉਡਾਲੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ।।1।। ਰਹਾਉ
ਕਬੀਰ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਹੇ ਗੁਰੂ ਪਿਆਰਿਓ, ਜਦ ਪ੍ਰਮਾਤਮਾ ਦੀ ਬਖਸ਼ਿਸ਼ ਦੁਆਰਾ ਗਿਆਨ ਦੀ ਹਨੇਰੀ ਚੱਲਦੀ ਹੈ ਤਾਂ ਇਹ ਸੰਸਾਰ ਦੇ ਮਾਇਆ ਰੂਪੀ ਛੱਪਰ ਫਿਰ ਗੁਰਪ੍ਰਸਾਦਿ ਦੀ ਹਨੇਰੀ ਅੱਗੇ ਟਿਕ ਨਹੀਂ ਸਕਦੇ ਰਹਾਉ 1
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹੁ ਬਲੇਂਡਾ ਟੂਟਾ।।
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ।। ।।
ਉਸ ਅਕਾਲ ਪੁਰਖ ਦੇ ਆਸਰੇ ਤੋਂ ਬਿਨਾਂ ਕੋਈ ਹੋਰ ਆਸਰਾ ਬਣਾਉਣ ਨਾਲ ਮਨ ਦੀ ਦਵੈਤ ਰੂਪੀ ਥੰਮ੍ਹੀ ਡਿਗ ਪੈਂਦੀ ਹੈ ਕਿਉਂਕਿ ਸਾਡਾ ਮਨ ਡੋਲਣ ਤੋਂ ਹਟ ਨਹੀਂ ਸਕਦਾ। ਇਹ ਸੰਸਾਰ ਵੀ ਕਿਸੇ ਆਸਰੇ ਖਲ੍ਹੋਤਾ ਹੈ। ਇਕ ਦਿਨ ਮੋਹ ਰੂਪੀ ਵਲਾ ਵੀ ਡਿਗ ਪੈਂਦਾ ਹੈ। ਤ੍ਰਿਸ਼ਨਾ ਰੂਪੀ ਛੱਪਰ ਟੁੱਟ ਕੇ ਧਰਤੀ 'ਤੇ ਡਿਗ ਪੈਂਦਾ ਹੈ। ਇਹ ਜੋ ਸਾਡੀ ਕੁਚੱਜੀ ਮੱਤ ਦਾ ਭਾਂਡਾ ਹੈ, ਉਹ ਫੁੱਟ ਜਾਂਦਾ ਹੈ। ਇਕ ਪ੍ਰਭੂ ਦੇ ਆਸਰੇ ਤੋਂ ਬਿਨ ਸਭ ਆਸਰੇ ਝੂਠੇ ਹਨ।
- ਬਾਬਾ ਸੁਖਬੀਰ ਸਿੰਘ ਖਾਲਸਾ
ਗੁਰਦੁਆਰਾ ਅਕਾਲਗੜ੍ਹ ਸਾਹਿਬ ਘੜੂੰਆਂ
NEXT STORY