न हि कश्चित्क्षणमपि जातु तिष्ठत्यकर्मकृत्।
कार्यते ह्यवश: कर्म सर्व: प्रकृतिजैर्गुणै:।।५।
ਨ ਹਿ ਕਸ਼੍ਰਚਿਤ੍ਰ ਕ੍ਰਸ਼ਣਮ੍ਰ ਅਪਿ ਜਾਤੁ ਤਿਸ਼੍ਰਠਤ੍ਰਯ੍ਰ ਅਕਰ੍ਰਮਾਕ੍ਰਿਤ੍ਰ।
ਕਾਰ੍ਰਯਤੇ ਹਿ ਅਵਸ਼ਹ੍ਰ ਕਰ੍ਰਮ ਸਰ੍ਰਵਹ੍ਰ ਪ੍ਰਕ੍ਰਿਤਿ-ਜੈਰ੍ਰ ਗੁਣੈਹ੍ਰ।।5।।
ਨ-ਨਹੀਂ ‘; ਹਿ-ਨਿਸ਼ਚੈ ਹੀ ; ਕਸ਼੍ਰਚਿਤ੍ਰ-ਕੋਈ ; ਕ੍ਰਸ਼ਣਮ੍ਰ-ਪਲ ਭਰ, ਆਪਿ-ਵੀ ; ਜਾਤੁ-ਕਿਸੇ ਕਾਲ ਵਿਚ ; ਤਿਸ਼੍ਰਠਤਿ-ਰਹਿੰਦਾ ਹੈ ; ਅਕਰ੍ਰਮ-ਕ੍ਰਿਤ -ਬਿਨਾਂ ਕੁਝ ਕੀਤੇ ; ਕਾਰ੍ਰਯਤੇ-ਕਰਨ ਲਈ ਮਜਬੂਰ ਹੁੰਦਾ ਹੈ ; ਹਿ-ਨਿਸ਼ਚੈ ਹੀ ; ਅਵਸ਼ਹ੍ਰ-ਮਜਬੂਰ ਹੋ ਕੇ ; ਕਰ੍ਰਮ-ਕਰਮ ; ਸਰ੍ਰਵਹ੍ਰ-ਸਾਰੇ ; ਪ੍ਰਕ੍ਰਿਤਿ-ਜੈਹ੍ਰ-ਪ੍ਰਕ੍ਰਿਤੀ ਦੇ ਗੁਣਾਂ ਤੋਂ ਪੈਦਾ ; ਗੁਣੈਹ੍ਰ-ਗੁਣਾਂ ਰਾਹੀਂ।
ਅਨੁਵਾਦ
ਹਰ ਮਨੁੱਖ ਨੂੰ ਪ੍ਰਕ੍ਰਿਤੀ ਤੋਂ ਪ੍ਰਾਪਤ ਗੁਣਾਂ ਮੁਤਾਬਕ ਮਜਬੂਰ ਹੋ ਕੇ ਕਰਮ ਕਰਨਾ ਪੈਂਦਾ ਹੈ, ਇਸ ਲਈ ਕੋਈ ਵੀ ਇਕ ਪਲ ਲਈ ਵੀ ਬਿਨਾਂ ਕਰਮ ਕੀਤੇ ਨਹੀਂ ਰਹਿ ਸਕਦਾ।
ਭਾਵ
ਇਹ ਦੇਹਧਾਰੀ ਜੀਵਨ ਦਾ ਸਵਾਲ ਨਹੀਂ ਹੈ, ਸਗੋਂ ਆਤਮਾ ਦਾ ਇਹ ਸੁਭਾਅ ਹੈ ਕਿ ਉਹ ਹਮੇਸ਼ਾ ਗਤੀਸ਼ੀਲ ਰਹਿੰਦਾ ਹੈ। ਆਤਮਾ ਦੀ ਗੈਰ-ਹਾਜ਼ਰੀ ਵਿਚ ਭੌਤਿਕ ਸਰੀਰ ਹਿੱਲ ਵੀ ਨਹੀਂ ਸਕਦਾ। ਇਹ ਸਰੀਰ ਬੇਜਾਨ ਵਾਹਨ ਵਾਂਗ ਹੈ, ਜਿਹੜਾ ਆਤਮਾ ਰਾਹੀਂ ਚੱਲਦਾ ਹੈ ਕਿਉਂਕਿ ਆਤਮਾ ਹਮੇਸ਼ਾ ਗਤੀਸ਼ੀਲ ਰਹਿੰਦੀ ਹੈ ਅਤੇ ਇਕ ਪਲ ਲਈ ਵੀ ਨਹੀਂ ਰੁਕ ਸਕਦੀ। ਇਸ ਲਈ ਆਤਮਾ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਚੰਗੇ ਕਰਮਾਂ ਵਿਚ ਲਗਾਈ ਰੱਖਣਾ ਚਾਹੀਦਾ ਹੈ, ਨਹੀਂ ਤਾਂ ਉਹ ਮਾਇਆ ਰਾਹੀਂ ਦਿੱਤੇ ਹੁਕਮਾਂ ਅਧੀਨ ਕਾਰਜਾਂ ਵਿਚ ਲੱਗਾ ਰਹੇਗਾ। ਮਾਇਆ ਦੀ ਸੰਗਤ ਵਿਚ ਆ ਕੇ ਆਤਮਾ ਭੌਤਿਕ ਗੁਣ ਹਾਸਲ ਕਰ ਲੈਂਦੀ ਹੈ ਤੇ ਆਤਮਾ ਨੂੰ ਅਜਿਹੇ ਆਕਰਸ਼ਣ ਤੋਂ ਸ਼ੁੱਧ ਕਰਨ ਲਈ ਇਹ ਜ਼ਰੂਰੀ ਹੈ ਕਿ ਸ਼ਾਸਤਰਾਂ ਰਾਹੀਂ ਦੱਸੇ ਕੰਮਾਂ ਵਿਚ ਲਗਾਇਆ ਜਾਵੇ ਪਰ ਜੇਕਰ ਆਤਮਾ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਆਪਣੇ ਸੁਭਾਵਿਕ ਕੰਮ ਵਿਚ ਲੱਗੀ ਰਹਿੰਦੀ ਹੈ। ਉਹ ਜੋ ਕੁਝ ਵੀ ਕਰਦੀ ਹੈ, ਉਹ ਕਲਿਆਣਕਾਰੀ ਹੁੰਦਾ ਹੈ।
ਗੰਗਾ ਦੁਸਹਿਰਾ, ਇਸੇ ਦਿਨ ਗੰਗਾ ਜੀ ਨੂੰ ਸਵਰਗ ਤੋਂ ਧਰਤੀ 'ਤੇ ਲਿਆਂਦਾ ਗਿਆ
NEXT STORY