ਮੁੰਬਈ- ਬਾਲੀਵੁੱਡ ਅਭਿਨੇਤਰੀ ਸਮੀਰਾ ਰੈੱਡੀ ਮਾਂ ਬਣ ਗਈ ਹੈ। ਖਬਰਾਂ ਮੁਤਾਬਕ ਸੋਮਵਾਰ ਨੂੰ ਸਮੀਰਾ ਨੇ ਬੇਟੇ ਨੂੰ ਜਨਮ ਦਿੱਤਾ। ਦੱਸਣਯੋਗ ਹੈ ਕਿ ਪਿਛਲੇ ਸਾਲ ਜਨਵਰੀ 'ਚ ਸਮੀਰਾ ਮੰਨੇ-ਪ੍ਰਮੰਨੇ ਬਿਜ਼ਨੈੱਸਮੈਨ ਅਕਸ਼ੇ ਵਰਦੇ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਇਸ ਤੋਂ ਪਹਿਲਾਂ ਕਈ ਵਾਰ ਸਮੀਰਾ ਨੂੰ ਉਸ ਦੇ ਬੇਬੀ ਬੰਪ ਨਾਲ ਦੇਖਿਆ ਜਾ ਚੁੱਕਾ ਸੀ।
ਆਪਣੀ ਪ੍ਰੈਗਨੈਂਸੀ ਸਮੇਂ ਸਮੀਰਾ ਕਾਫੀ ਲੋ-ਪ੍ਰੋਫਾਈਲ ਰਹੀ। ਖਬਰਾਂ ਦੀ ਮੰਨੀਏ ਤੰ ਸਮੀਰਾ ਦੀ ਭੈਣ ਸੁਸ਼ਮਾ ਰੈੱਡੀ ਨੇ ਇਸ ਦੇ ਮਾਂ ਬਣਨ ਦੀ ਖਬਰ ਦੀ ਪੁਸ਼ਟੀ ਕੀਤੀ। ਸਮੀਰਾ ਦੀ ਭੈਣ ਨੇ ਕਿਹਾ ਕਿ ਇਸ ਸਬੰਧੀ ਉਹ ਜ਼ਿਆਦਾ ਨਹੀਂ ਦੱਸ ਸਕਦੀ। ਸਮੀਰਾ ਛੇਤੀ ਹੀ ਇਸ ਸਬੰਧੀ ਸਭ ਦੇ ਸਾਹਮਣੇ ਇਸ ਬਾਰੇ ਦੱਸੇਗੀ।
ਸਲਮਾਨ ਦੀ 'ਬਜਰੰਗੀ ਭਾਈਜਾਨ' ਦਾ ਫਰਸਟ ਲੁੱਕ ਸ਼ਾਹਰੁਖ ਨੇ ਕੀਤਾ ਰਿਲੀਜ਼
NEXT STORY