ਮੁੰਬਈ- ਮੰਗਲਵਾਰ ਦੋ ਵੱਡੀਆਂ ਫਿਲਮਾਂ ਦੇ ਫਰਸਟ ਲੁੱਕ ਜਾਰੀ ਹੋਣ ਦਾ ਰਿਹਾ। ਸਵੇਰੇ ਜਿਥੇ ਅਕਸ਼ੇ ਕੁਮਾਰ ਦੀ ਫਿਲਮ ਸਿੰਘ ਇਜ਼ ਬਲਿੰਗ ਦਾ ਫਰਸਟ ਲੁੱਕ ਸਾਹਮਣੇ ਆਇਆ, ਉਥੇ ਦੁਪਹਿਰ ਤਕ ਸਲਮਾਨ ਖਾਨ ਦੀ ਬਹੁਚਰਚਿਤ ਫਿਲਮ ਬਜਰੰਗੀ ਭਾਈਜਾਨ ਦਾ ਫਰਸਟ ਲੁੱਕ ਵੀ ਸਾਹਮਣੇ ਆਇਆ। ਮਜ਼ੇਦਾਰ ਗੱਲ ਇਹ ਹੈ ਕਿ ਬਜਰੰਗੀ ਭਾਈਜਾਨ ਦਾ ਫਰਸਟ ਲੁੱਕ ਹੋਰ ਕਿਸੇ ਨੇ ਨਹੀਂ, ਸਗੋਂ ਸ਼ਾਹਰੁਖ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਪੋਸਟ ਕੀਤਾ। ਸ਼ਾਹਰੁਖ ਨੇ ਫਰਸਟ ਲੁੱਕ ਤੋਂ ਪਰਦਾ ਚੁੱਕਦਿਆਂ ਸਲਮਾਨ ਖਾਨ ਦੀ ਤਾਰੀਫ ਵੀ ਕੀਤੀ। ਸ਼ਾਹਰੁਖ ਨੇ ਟਵਿਟਰ 'ਤੇ ਲਿਖਿਆ, 'ਮੈਂ ਮੰਨਦਾ ਹਾਂ ਕਿ ਇਕ ਹੀਰੋ ਹੋਣ ਨਾਲੋਂ ਇਕ ਭਰਾ ਹੋਣਾ ਵੱਡੀ ਗੱਲ ਹੈ। ਭਾਈਜਾਨ ਇਸ ਈਦ 'ਤੇ। ਫਰਸਟ ਲੁੱਕ ਕਿਵੇਂ ਲੱਗਾ।'
ਇਸ ਫੋਟੋ 'ਚ ਸਲਮਾਨ ਨੇ ਚਾਕਲੇਟੀ ਰੰਗ ਦਾ ਸਵੈਟਰ ਪਹਿਨਿਆ ਹੈ ਪਰ ਚਿਹਰਾ ਪੂਰਾ ਨਹੀਂ ਦਿਖ ਰਿਹਾ ਹੈ। ਗਲੇ 'ਚ ਲਾਕੇਟ ਦਿਖ ਰਿਹਾ ਹੈ। ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਸਲਮਾਨ ਦੇ ਨਾਲ ਕਰੀਨਾ ਕਪੂਰ ਖਾਨ ਤੇ ਨਵਾਜ਼ੂਦੀਨ ਸਿੱਦਿਕੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਇਕ ਬ੍ਰਾਹਮਨ ਹਿੰਦੂ ਲੜਕੀ ਤੇ ਇਕ ਮੁਸਲਿਮ ਲੜਕੇ ਦੇ ਵਿਚਾਲੇ ਇਕ ਰੋਮਾਂਟਿਕ ਰਿਸ਼ਤੇ 'ਤੇ ਆਧਾਰਿਤ ਹੈ। ਫਿਲਮ ਇਸੇ ਸਾਲ ਈਦ 'ਤੇ ਰਿਲੀਜ਼ ਹੋਵੇਗੀ।
ਮੇਕਅੱਪ ਬਾਰੇ ਇਹ ਕੀ ਬੋਲ ਗਈ ਪ੍ਰਸਿੱਧ ਹਾਲੀਵੁੱਡ ਅਭਿਨੇਤਰੀ
NEXT STORY