ਮੁੰਬਈ- ਸਕੂਲ ਦੇ ਦਿਨ ਹਰ ਇਕ ਦੀ ਜ਼ਿੰਦਗੀ 'ਚ ਬਹੁਤ ਹੀ ਖਾਸ ਮਹੱਤਵ ਰੱਖਦੇ ਹਨ। ਜਦੋਂ ਇਨਸਾਨ ਵੱਡਾ ਹੋ ਜਾਂਦਾ ਹੈ ਤਾਂ ਉਹ ਸਕੂਲ ਦੇ ਦਿਨਾਂ ਨੂੰ ਯਾਦ ਕਰਕੇ ਇਕ ਵਾਰ ਫਿਰ ਤੋਂ ਸਕੂਲ ਦੇ ਦਿਨਾਂ 'ਚ ਵਾਪਸ ਜਾਣਾ ਚਾਹੁੰਦਾ ਹੈ। ਹਾਲਾਂਕਿ ਇਹ ਸੰਭਵ ਨਹੀਂ ਹੁੰਦਾ ਪਰ ਉਨ੍ਹਾਂ ਦਿਨਾਂ ਦੀਆਂ ਤਸਵੀਰਾਂ ਰਾਹੀਂ ਯਾਦਾਂ ਨੂੰ ਤਾਜ਼ਾ ਜ਼ਰੂਰ ਕਰਕੇ ਰੱਖਿਆ ਜਾ ਸਕਦਾ ਹੈ। ਇਕ ਆਮ ਇਨਸਾਨ ਵਾਂਗ ਹੀ ਬਾਲੀਵੁੱਡ ਸਿਤਾਰਿਆਂ 'ਚ ਵੀ ਸਕੂਲ ਦੇ ਦਿਨ ਬਹੁਤ ਹੀ ਖਾਸ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਐਸ਼ਵਰਿਆ, ਸ਼ਾਹਰੁਖ ਖਾਨ, ਸਲਮਾਨ ਖਾਨ ਸਮੇਤ ਤੁਹਾਡੇ ਫੇਵਰੇਟ ਸਿਤਾਰਿਆਂ ਦੇ ਸਕੂਲ ਦੇ ਦਿਨਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨਾਂ 'ਚ ਉਹ ਬਹੁਤ ਹੀ ਕਿਊਟ ਦਿਖ ਰਹੇ ਹਨ।
ਐਸ਼ਵਰਿਆ ਰਾਏ ਬੱਚਨ ਸਕੂਲ ਦੇ ਦਿਨਾਂ ਦੀ ਇਕ ਤਸਵੀਰ 'ਚ ਬਹੁਤ ਹੀ ਕਿਊਟ ਲੱਗ ਰਹੀ ਹੈ। ਇਸ ਤਸਵੀਰ 'ਚ ਉਸ ਦੀ ਮਾਂ ਉਸ ਨੂੰ ਤਿਆਰ ਕਰ ਰਹੀ ਹੈ। ਐਸ਼ ਨੇ ਮੁੰਬਈ ਦੇ ਆਰਿਆ ਵਿਦਿਆ ਮੰਦਿਰ ਹਾਈ ਸਕੂਲ ਅਤੇ ਜੈ ਹਿੰਦ ਕਾਲੇਜ ਤੋਂ ਪੜ੍ਹਾਈ ਕੀਤੀ ਹੈ। ਦੂਜੀ ਤਸਵੀਰ ਬਾਂਦਰਾ ਦੇ St.Stanislaus ਸਕੂਲ ਤੋਂ ਪੜਾਈ ਕਰਨ ਵਾਲੇ ਸਲਮਾਨ ਖਾਨ ਦੀ ਹੈ। ਇਹ ਤਸਵੀਰ 'ਚ ਉਹ ਸਕੂਲ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੇ ਹਨ। ਸ਼ਾਹਰੁਖ ਖਾਨ ਕ੍ਰਿਕਟ ਦੇ ਮੈਦਾਨ 'ਚ ਖੇਡਦੇ ਦਿਖ ਰਹੇ ਹਨ। ਤੁਹਾਨੂੰ ਦੱਸ ਦਈਏ ਸ਼ਾਹਰੁਖ ਨੇ ਕੋਲੰਬਾ ਸਕੂਲ ਤੋਂ ਪੜ੍ਹਾਈ ਕੀਤੀ ਹੈ। ਬਾਕੀ ਤਸਵੀਰਾਂ 'ਚ ਤੁਸੀਂ ਪ੍ਰਿਯੰਕਾ ਚੋਪੜਾ, ਪਰਿਣਤੀ ਚੋਪੜਾ, ਜੇਨੇਲੀਆ ਡਿਸੂਜ਼ਾ, ਤਮੰਨਾ ਭਾਟੀਆ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੇਖ ਸਕਦੇ ਹੋ।
ਮਾਧੁਰੀ ਨੂੰ ਮੈਗੀ ਦਾ ਵਿਗਿਆਪਨ ਕਰਨਾ ਪਿਆ ਮਹਿੰਗਾ, ਮਿਲਿਆ ਨੋਟਿਸ (ਦੇਖੋ ਤਸਵੀਰਾਂ)
NEXT STORY