ਮੁੰਬਈ- ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੂੰ ਮੈਗੀ ਦਾ ਵਿਗਿਆਪਨ ਕਰਨਾ ਮਹਿੰਗਾ ਪੈ ਗਿਆ। ਮਾਧੁਰੀ ਦੀਕਸ਼ਿਤ ਨੂੰ ਹਰਿਦੁਆਰ ਦੇ ਖੁਰਾਕ ਸੁਰੱਖਿਆ ਵਿਭਾਗ ਨੇ ਨੋਟਿਸ ਭੇਜਿਆ ਹੈ। ਮਾਧੁਰੀ 'ਤੇ ਬਨਾਵਟੀ ਪ੍ਰਚਾਰ ਕਰਨ ਦਾ ਦੋਸ਼ ਹੈ। ਮਾਧੁਰੀ ਨੂੰ ਭੇਜੇ ਗਏ ਨੋਟਿਸ 'ਚ 15 ਦਿਨ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਜਵਾਬ ਨਾ ਦੇਣ 'ਤੇ ਏ. ਡੀ. ਐੱਮ. ਕੋਰਟ 'ਚ ਖੁਰਾਕ ਸੁਰੱਖਿਆ ਮਾਨਕ ਐਕਟ ਦੇ ਤਹਿਤ ਕੇਸ ਦਾਇਰ ਕੀਤਾ ਜਾਵੇਗਾ। ਇਹ ਨੋਟਿਸ ਖੁਰਾਕ ਸੁਰੱਖਿਆ ਐਕਟ ਦੀ ਧਾਰਾ 24 ਅਤੇ 53 ਤਹਿਤ ਮਾਧੁਰੀ ਨੂੰ ਭੇਜਿਆ ਗਿਆ ਹੈ। ਮੈਗੀ 'ਚ ਲੇਡ ਅਤੇ ਐੱਮ. ਐੱਸ. ਜੀ ਵਰਗੇ ਖਤਰਨਾਕ ਤੱਤ ਮਿਲੇ ਹਨ ਜੋ ਸਿਹਤ ਨੂੰ ਨੁਕਸਾਨ ਦੇ ਸਕਦੇ ਹਨ। ਨੇਸਲੇ ਇੰਡੀਆ ਕੰਪਨੀ ਵਲੋਂ ਬਣਾਏ ਜਾਣ ਵਾਲੀ ਮੈਗੀ ਦੇ ਕਈ ਪੈਕੇਟ ਬਾਜ਼ਾਰ 'ਚੋਂ ਵਾਪਸ ਲੈ ਲਏ ਗਏ ਹਨ। ਇੰਡੀਅਨ ਫੂਡ ਐਂਡ ਡਰੱਗ ਐਡਮੀਨਿਸਟ੍ਰੇਸ਼ਨ (ਐੱਫ. ਡੀ. ਏ) ਦੇ ਫੂਡ ਇੰਸਪੈਕਟਰਾਂ ਨੇ ਲਖਨਊ ਤੋਂ ਮੈਗੀ ਦੇ ਜੋ ਪੈਕੇਟ ਜ਼ਬਤ ਕੀਤੇ ਹਨ ਉਸ 'ਚ ਮੋਨੋਸੋਡੀਅਮ ਗਲੂਟਾਮੇਟ (ਐੱਮ. ਐੱਸ. ਜੀ) ਅਤੇ ਲੇਡ ਵਰਗੇ ਤੱਤ ਪਾਏ ਗਏ ਹਨ। ਦੋ ਦਰਜਨ ਪੈਕੇਟ 'ਤੇ ਇਹ ਜਾਂਚ ਕੀਤੀ ਗਈ ਸੀ। ਹਾਲਾਂਕਿ ਕੰਪਨੀ ਇਸ ਬਾਰੇ ਸੱਚਾਈ ਦੇ ਚੁੱਕੀ ਹੈ।
ਫੂਡ ਪਾਰਕ ਫਾਇਰਿੰਗ : ਬਾਬਾ ਰਾਮਦੇਵ ਤੋਂ ਪੁੱਛਗਿੱਛ ਕਰ ਸਕਦੀ ਹੈ ਪੁਲਸ!
NEXT STORY