ਮੁੰਬਈ- ਭਾਰਤੀ ਲੇਖਕਾਂ ਦੀਆਂ ਕਿਤਾਬਾਂ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫੀ ਡਿਮਾਂਡ ਰੱਖਦੀਆਂ ਹਨ। ਅੱਜ ਅਸੀਂ ਤੁਹਾਨੂੰ ਉਹ ਹੀ ਲੇਖਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਕਿਤਾਬਾਂ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਜਾਣੀਆਂ ਜਾਂਦੀਆਂ ਹਨ ਅਤੇ ਦੁਨੀਆ 'ਚ ਇਨ੍ਹਾਂ ਦੀ ਬਹੁਤ ਹੀ ਮੰਗ ਹੈ।
ਦਿ ਸ਼ੈੱਡੋ ਲਾਈਨਸ- ਇਸ ਕਿਤਾਬ ਨੂੰ ਬੰਗਾਲੀ ਲੇਖਕ ਅਮਿਤਾਵ ਘੋਸ਼ ਨੇ ਲਿਖਿਆ ਸੀ। ਘੋਸ਼ ਨੂੰ ਇਸ ਨਾਵਲ ਲਈ ਸਾਹਿਤ ਅਕਾਦਮੀ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। ਕਿਤਾਬ 'ਚ ਪਿੱਠ ਭੂਮੀ ਤੋਂ ਲੈ ਕੇ 1963-64 ਦੇ ਦੰਗਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਦਿ ਵ੍ਹਾਈਟ ਟਾਈਗਰ - ਲੇਖਕ ਅਰਵਿੰਦ ਅਡਿਗ ਦੀ ਇਸ ਕਿਤਾਬ ਨੂੰ ਸਾਲ 2008 'ਚ ਬੁਕਰ ਪ੍ਰਾਈਜ਼ ਨਾਲ ਨਵਾਜਿਆ ਗਿਆ। ਅਰਵਿੰਦ ਇਸ ਐਵਾਰਡ ਨੂੰ ਘੱਟ ਉਮਰ 'ਚ ਜਿੱਤਣ ਵਾਲੇ ਦੂਜੇ ਵਿਆਕਤੀ ਸਨ। ਕਿਤਾਬ 'ਚ ਭਾਰਤ 'ਚ ਜਾਤੀ ਸੰਘਰਸ਼ ਨੂੰ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ। ਇਨ੍ਹਾਂ ਦੀ ਇਹ ਕਿਤਾਬ ਕਈ ਹਫਤਿਆਂ ਤੱਕ ਨਿਊਯਾਰਕ ਟਾਈਮਸ ਦੀ ਬੈਸਟ ਸੇਲਰ ਕਿਤਾਬਾਂ 'ਚ ਸ਼ਾਮਲ ਰਹੀ ਹੈ।
ਦਿ ਗਾਈਡ- ਇਸ ਕਿਤਾਬ ਨੂੰ ਸਾਲ 1958 'ਚ ਆਰ. ਕੇ. ਨਾਰਾਇਣਨ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਕਿਤਾਬ 'ਤੇ ਸਾਲ 1965 'ਚ ਦੇਵਾਨੰਦ ਵਲੋਂ ਅਭਿਨੀਤ ਫਿਲਮ ਵੀ ਬਣ ਚੁੱਕੀ ਹੈ। ਕਿਤਾਬ ਲਈ ਆਰ. ਕੇ. ਨਾਰਾਇਣਨ ਨੂੰ ਸਾਹਿਤ ਅਕਾਦਮੀ ਐਵਾਰਡ ਵੀ ਦਿੱਤਾ ਗਿਆ ਸੀ।
ਦਿ ਗਾਡ ਆਫ ਸਮਾਲ ਥਿਗਸ- ਇਹ ਨਾਵਲ ਨੂੰ ਅਰੂੰਧਿਤ ਵਲੋਂ ਲਿਖਿਆ ਗਿਆ ਹੈ। ਉਨ੍ਹਾਂ ਨੂੰ ਇਸ ਨਾਵਲ ਲਈ ਬੁਕਰ ਪ੍ਰਾਈਜ਼ ਵੀ ਮਿਲਿਆ ਸੀ। ਇਨ੍ਹਾਂ ਨੂੰ ਇਸ ਨਾਵਲ ਲਈ ਕਈ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਹ ਨਾਵਲ ਹੁਣ ਤੱਕ ਸਭ ਤੋਂ ਵੱਧ ਵਿਕਣ ਵਾਲੇ ਨਾਵਲਸ 'ਚ ਸ਼ਾਮਲ ਹੈ।
ਦਿ ਨੇਮਸੇਕ- ਇਸ ਨੂੰ ਨਾਵਲ ਨੂੰ ਝੁੰਪਾ ਲਹਿਰੀ ਵਲੋਂ ਲਿਖਿਆ ਗਿਆ ਸੀ। ਇਹ ਉਨ੍ਹਾਂ ਦਾ ਪਹਿਲਾ ਨਾਵਲ ਸੀ। ਸਾਲ 2006 'ਚ ਮੀਰਾ ਨਾਇਰ ਨੇ ਇਸੇ ਕਿਤਾਬ 'ਤੇ ਇਕ ਫਿਲਮ ਵੀ ਬਣਾਈ ਸੀ।
ਟ੍ਰੇਨ ਟੂ ਪਾਕਿਸਤਾਨ- ਇਸ ਨਾਵਲ ਨੂੰ ਖੁਸ਼ਵੰਤ ਸਿੰਘ ਵਲੋਂ ਲਿਖਿਆ ਗਿਆ ਸੀ। ਇਸ ਕਿਤਾਬ 'ਚ ਸਾਲ 1947 ਦੇ ਦੌਰ 'ਚ ਹਿੰਦੂ ਮੁਸਲਿਮ ਦੰਗਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਮਿਡਨਾਈਟ ਚਿਲਡਰਨ- ਇਸ ਕਿਤਾਬ ਨੂੰ ਸਲਮਾਨ ਰਸ਼ਦੀ ਵਲੋਂ ਲਿਖਿਆ ਗਿਆ ਹੈ। ਇਹ ਕਿਤਾਬ ਭਾਰਤ-ਪਾਕਿਸਤਾਨ ਦੇ ਬਟਵਾਰੇ ਦੀ ਪਿੱਠ ਭੂਮੀ 'ਤੇ ਆਧਾਰਿਤ ਸੀ। ਇਸ ਦੇ ਲਈ ਸਲਮਾਨ ਨੂੰ ਬੁਕਰ ਪ੍ਰਾਈਜ਼ ਨਾਲ ਨਵਾਜਿਆ ਗਿਆ ਸੀ।
ਦਿ ਇਮੋਰਟਲਸ ਆਫ ਮੇਲੁਹਾ- ਇਹ ਕਿਤਾਬ ਨੂੰ ਅਮੀਸ਼ ਤ੍ਰਿਪਾਠੀ ਵਲੋਂ ਲਿਖੀ ਗਈ ਸੀ। ਸ਼ਿਵਾ ਟ੍ਰਿਯੋਲਾਡੀ 'ਤੇ ਆਧਾਰਿਤ ਇਹ ਇਨ੍ਹਾਂ ਦਾ ਪਹਿਲਾ ਨਾਵਲ ਸੀ। ਆਪਣੀ ਪਹਿਲੀ ਕਿਤਾਬ ਦੀ ਸਫਲਤਾ ਤੋਂ ਬਾਅਦ ਅਮੀਸ਼ ਨੇ ਇਸ ਸੀਰੀਜ਼ ਦੀਆਂ ਕਈ ਹੋਰ ਕਿਤਾਬਾਂ ਵੀ ਲਿਖੀਆਂ।
ਫਾਈਵ ਪੁਆਇੰਟ ਸਮਵਨ- ਇਸ ਨਾਵਲ ਨੇ ਚੇਤਨ ਭਗਤ ਨੂੰ ਉੱਚਾਈਆਂ ਤੱਕ ਪਹੁੰਚਾ ਦਿੱਤਾ ਸੀ। ਨਾਵਲ ਦੇ ਇਕ ਹਿੱਸੇ ਨੂੰ ਰਾਜੂ ਹਿਰਾਨੀ ਦੀ ਫਿਲਮ ਫਾਈਵ ਪੁਆਇੰਟ ਸਮਵਨ 'ਚ ਲਿਆ ਗਿਆ ਹੈ।
ਅ ਫਾਈਨ ਬੈਲੇਂਸ- ਭਾਰਤੀ ਲੇਖਕ ਰੋਹਿਨਨ ਮਿਸਟ੍ਰੀ ਦਾ ਇਹ ਦੂਜਾ ਨਾਵਲ ਸੀ। ਸਾਲ 1975 ਤੋਂ ਲੈ ਕੇ 1984 ਵਿਚਾਲੇ ਕਿਤਾਬ ਦੀ ਕਹਾਣੀ ਚਾਰ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਕਿਤਾਬ ਨੂੰ ਸੰਸਾਰਕ ਪੱਥਰ 'ਤੇ ਕਈ ਵੱਡੇ ਨਾਟਕਕਾਰਾਂ ਨੇ ਮੰਚ 'ਤੇ ਦਰਸਾਇਆ ਹੈ।
ਫਿਲਮਾਂ 'ਚ ਨਹੀਂ ਬਣਨਗੇ ਸਲਮਾਨ, ਅੰਮਾ ਅਤੇ ਸਹਾਰਾ 'ਤੇ ਜੋਕਸ, ਲੱਗੀ ਰੋਕ (ਦੇਖੋ ਤਸਵੀਰਾਂ)
NEXT STORY