ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਅਤੇ ਅਭਿਨੇਤਾ ਆਰ. ਮਾਧਵਨ ਦੀ ਫਿਲਮ 'ਤਨੁ ਵੈਡਸ ਮਨੁ ਰਿਟਰਨਸ' ਦੀ ਸਫਲਤਾ ਲਈ ਇਕ ਪਾਰਟੀ ਆਯੋਜਿਤ ਕੀਤੀ ਗਈ। ਇਸ ਪਾਰਟੀ 'ਚ ਕਈ ਸਿਤਾਰੇ ਸ਼ਾਮਲ ਹੋਏ। ਕੰਗਨਾ ਪਾਰਟੀ ਦੌਰਾਨ ਲੰਬੀ ਫਰੰਟ ਕੱਟ ਡਰੈੱਸ 'ਚ ਦਿਖੀ। ਕੰਗਨਾ ਦੀ ਇਸ ਫਿਲਮ ਨੇ ਹੁਣ ਤੱਕ 72 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ 'ਚ ਮਨੁ ਦਾ ਕਿਰਦਾਰ ਅਦਾ ਕਰਨ ਵਾਲੇ ਅਭਿਨੇਤਾ ਆਰ. ਮਾਧਵਨ ਨੇ ਆਪਣੀ ਪਤਨੀ ਸਰਿਤਾ ਨਾਲ ਇਸ ਪਾਰਟੀ 'ਚ ਸ਼ਿਰਕਤ ਕੀਤੀ। ਜਲਦੀ ਹੀ ਫਿਲਮ 'ਸ਼ਾਨਦਾਰ' 'ਚ ਨਜ਼ਰ ਆਉਣ ਵਾਲੇ ਅਭਿਨੇਤਾ ਸ਼ਾਹਿਦ ਕਪੂਰ ਵੀ ਇਸ ਪਾਰਟੀ 'ਚ ਨਜ਼ਰ ਆਏ। ਸ਼ਾਹਿਦ ਜਲਦੀ ਹੀ ਵਿਸ਼ਾਲ ਭਾਰਦਵਾਜ ਦੀ ਫਿਲਮ 'ਰੰਗੂਨ' 'ਚ ਕੰਗਨਾ ਨਾਲ ਨਜ਼ਰ ਆਉਣਗੇ।
ਇਸ ਪਾਰਟੀ 'ਚ ਫਿਲਮ ਦੇ ਡਾਇਰੈਕਟਰ ਆਨੰਦ ਐੱਲ. ਰਾਏ ਧਨੁਸ਼ ਨਾਲ ਦਿਖਾਈ ਦਿੱਤੇ। ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਇਸ ਸਕਸੈਸ ਪਾਰਟੀ 'ਚ ਆਪਣੀ ਗਰਲਫ੍ਰੈਂਡ ਅੰਕਿਤਾ ਲੋਖੰਡੇ ਨਾਲ ਦਿਖਾਈ ਦਿੱਤੇ। ਇਸ ਫਿਲਮ 'ਚ ਕੰਗਨਾ ਦੀ ਸਹੇਲੀ ਦਾ ਕਿਰਦਾਰ ਅਦਾ ਕਰਨ ਵਾਲੀ ਅਭਿਨੇਤਰੀ ਸਵਰਾ ਭਾਸਕਰ ਸਾੜੀ ਦੀ ਲੁੱਕ 'ਚ ਦਿਖਾਈ ਦਿੱਤੀ। ਸੋਫੀ ਚੌਧਰੀ ਇਸ ਮੌਕੇ 'ਤੇ ਸਾਨਦਾਰ ਲੁੱਕ ਦਿਖਾਈ ਦਿੱਤੀ। ਇਸ ਫਿਲਮ ਦੀ ਸਕੈਸਸ ਪਾਰਟੀ 'ਚ ਮਸ਼ਹੂਰ ਡਾਇਰੈਕਟਰ ਰਾਜਕੁਮਾਰ ਹਿਰਾਨੀ ਵੀ ਸ਼ਾਮਲ ਹੋਏ। ਹਾਲ ਹੀ 'ਚ ਫਿਲਮ 'ਬਾਂਬੇ ਵੈੱਲਵੇਟ' 'ਚ ਦਿਖਾਈ ਦਿੱਤੀ ਰਵੀਨਾ ਵੀ ਸਟਾਈਲਿਸ਼ ਲੁੱਕ 'ਚ ਦਿਖਾਈ ਦਿੱਤੀ।
ਤਸਵੀਰਾਂ 'ਚ ਦੇਖੋ ਭਾਰਤ ਦੇ TOP 10 ਲੇਖਕ , ਜਿਨ੍ਹਾਂ ਨੂੰ ਵਿਦੇਸ਼ਾਂ 'ਚ ਵੀ ਮਿਲੀ ਪਛਾਣ
NEXT STORY