ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਰਬ ਇੰਡੋ ਬਾਲੀਵੁੱਡ ਐਵਾਰਡ 2015 'ਚ ਆਪਣੀ ਪੇਸ਼ਕਾਰੀ ਦੇਣ ਲਈ ਦੁਬਈ ਪਹੁੰਚ ਚੁੱਕੇ ਹਨ ਪਰ ਉਨ੍ਹਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਉਨ੍ਹਾਂ ਦੀ ਇਕ ਵੀਡੀਓ ਲੀਕ ਹੋਈ ਹੈ, ਜਿਸ 'ਚ ਸਲਮਾਨ ਖਾਨ ਸਟੇਜ 'ਤੇ ਨੱਚਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਸਲਮਾਨ ਨਾਲ ਜੁਨੀਅਰ ਕਲਾਕਾਰ ਵੀ ਦਿਖ ਰਹੇ ਹਨ। ਸਲਮਾਨ ਆਪਣੀ ਫਿਲਮ 'ਕਿਕ' ਦੇ 'ਜੁੰਮੇ ਕੀ ਰਾਤ' ਅਤੇ 'ਏਕ ਥਾ ਟਾਈਗਰ' ਦੇ 'ਮਾਸ਼ਾਅੱਲਾਹ' ਗਾਣੇ 'ਤੇ ਡਾਂਸ ਕਰ ਰਹੇ ਹਨ। ਸਲਮਾਨ ਖਾਨ ਦੁਬਈ 'ਚ ਇਕ ਪੇਸ਼ਕਾਰੀ ਦੇਣ ਵਾਲੇ ਹਨ। ਅਰਬ ਇੰਡੋ ਬਾਲੀਵੁੱਡ ਐਵਾਰਡ 2015 ਨਾਂ ਦੇ ਇਸ ਪ੍ਰੋਗਰਾਮ 'ਚ ਸਲਮਾਨ ਖਾਨ ਨਾਲ ਪ੍ਰਿਯੰਕਾ ਚੋਪੜਾ, ਵਰੁਣ ਧਵਨ ਅਤੇ ਨੇਹਾ ਧੂਪੀਆ ਵੀ ਆਪਣੀ ਪੇਸ਼ਕਾਰੀ ਦੇਣਗੀਆਂ।
ਨਹੀਂ ਹੈ ਇਨ੍ਹਾਂ ਦੋਵਾਂ ਅਭਿਨੇਤਰੀਆਂ ਵਿਚਾਲੇ ਕੋਈ ਝਗੜਾ
NEXT STORY