ਆਂਧੀ ਪਾਛੈ ਜੋ ਜਲੁ ਬਰਖੈ ਤਿਹ ਤੇਰਾ ਜਨ ਭੀਨਾ। ।
ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨੁ ਜਬ ਚੀਨਾ । । 2। । 43। ।
ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਹੇ ਭਗਤ ਜਨੋ ਜਦੋਂ ਗਿਆਨ ਦੀ ਹਨੇਰੀ ਪਿੱਛੋਂ ਜਿਹੜਾ ਨਾਮ ਦੀ ਬਖਸ਼ਿਸ਼ ਦਾ ਮੀਂਹ ਪੈਂਦਾ ਹੈ, ਉਸ ਅੰਮ੍ਰਿਤ ਰੂਪੀ ਵਰਖਾ ਵਿਚ ਤੇਰਾ ਨਾਮ ਜਪਣ ਵਾਲਾ ਭਗਤ ਰੱਜ-ਰੱਜ ਇਸ਼ਨਾਨ ਕਰਦਾ ਹੈ। ਉਸ ਦੇ ਸਭ ਵਹਿਮ-ਭਰਮ ਮੁੱਕ ਜਾਂਦੇ ਹਨ। ਮਨ ਅਨੰਤ ਸ਼ਾਂਤੀ, ਸਹਿਜ, ਟਿਕਾਅ 'ਚ ਆ ਜਾਂਦਾ ਹੈ।
ਤੁਹਾਡੇ ਭਗਤ ਆਪਣੇ ਅੰਦਰ ਨਾਮ ਦੇ ਸੂਰਜ ਦੇ ਦਰਸ਼ਨ ਕਰਦੇ ਹਨ ਅਤੇ ਉਨ੍ਹਾਂ ਦਾ ਅੰਦਰ ਪ੍ਰਕਾਸ਼ ਨਾਲ ਭਰ ਜਾਂਦਾ ਹੈ।
ਮਨੁੱਖ ਪ੍ਰਮਾਤਮਾ ਨੂੰ ਭੁੱਲ ਕੇ ਸਾਰੀ ਉਮਰ ਵਹਿਮਾਂ-ਭਰਮਾਂ ਵਿਚ ਫਸਿਆ ਰਹਿੰਦਾ ਹੈ ਪਰ ਗੁਰਪ੍ਰਸਾਦਿ ਨਾਲ ਉਸ ਦੀ ਸਾਰੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਜਿਉਂ-ਜਿਉਂ ਨਾਮ ਸਿਮਰਨ ਨਾਲ ਜੁੜਦਾ ਹੈ, ਉਸ ਦੀ ਆਤਮਿਕ ਅਵਸਥਾ ਉੱਚੀ ਹੁੰਦੀ ਜਾਂਦੀ ਹੈ ਅਤੇ ਨਾਮ-ਰਸ ਦੇ ਅਨੰਦ ਵਿਚ ਹਰ ਸਮੇਂ ਲੀਨ ਰਹਿੰਦਾ ਹੈ।
—ਬਾਬਾ ਸੁਖਬੀਰ ਸਿੰਘ ਖਾਲਸਾ
ਜੂਨ ਮਹੀਨੇ ਦੇ ਵਰਤ-ਤਿਉਹਾਰ ਆਦਿ
NEXT STORY