कर्मेन्द्रियाणि संयम्य य आस्ते मनसा स्मरन्।
इन्द्रियार्थान्विमूढात्मा मिथ्याचार: स उच्यते।।६।।
ਕਰ੍ਰ ਮੇਨ੍ਰ ਦ੍ਰਿਯਾਣਿ ਸੰਯਮ੍ਰਯ ਯ ਆਸ੍ਰਤੇ ਮਨਸਾ ਸ੍ਰਮਰਨ੍ਰ।
ਇੰਦ੍ਰਿਯਾਰ੍ਰਥਾਨ੍ਰ ਵਿਮੁਢਾਤ੍ਰਮਾ ਮਿਥ੍ਰਯਾਚਾਰਹ੍ਰ ਸ ਚ੍ਰਯਤੇ।।6।।
ਕਰ੍ਰਮਇਨ੍ਰਦ੍ਰਿਯਾਣਿ-ਪੰਜ ਕਰਮ ਇੰਦਰੀਆਂ ਨੂੰ; ਸੰਯਮ੍ਰਯ-ਕਾਬੂ ਕਰਕੇ; ਯ-ਜਿਹੜਾ; ਆਸ੍ਰਤੇ-ਰਹਿੰਦਾ ਹੈ; ਮਨਸਾ-ਮਨ ਤੋਂ; ਸ੍ਰਮਰਨ੍ਰ-ਸੋਚਦਾ ਹੋਇਆ; ਇੰਦ੍ਰਿਯ-ਅਰ੍ਰਥਾਨ੍ਰ-ਇੰਦਰੀਆਂ ਦੇ ਵਿਸ਼ੇ ਨੂੰ; ਵਿਮੂਢ-ਮੂਰਖ; ਆਤ੍ਰਮਾ-ਆਤਮਾ; ਮਿਥ੍ਰਯਾ-ਆਚਾਰਹ੍ਰ-ਢੌਂਗੀ; ਸਹ੍ਰ-ਉਹ; ਚ੍ਰਯਤੇ-ਕਹਾਉਂਦਾ ਹੈ।
ਅਨੁਵਾਦ
ਜਿਹੜਾ ਕਰਮ ਇੰਦਰੀਆਂ ਨੂੰ ਤਾਂ ਕਾਬੂ ਕਰ ਲੈਂਦਾ ਹੈ ਪਰ ਜਿਸ ਦਾ ਮਨ ਇੰਦਰੀਆਂ ਦੇ ਵਿਸ਼ਿਆਂ ਦਾ ਚਿੰਤਨ ਕਰਦਾ ਰਹਿੰਦਾ ਹੈ, ਉਹ ਨਿਸ਼ਚੈ ਹੀ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਤੇ ਢੌਂਗੀ ਕਹਾਉਂਦਾ ਹੈ।
ਕਰਮਯੋਗ
ਭਾਵ : ਅਜਿਹੇ ਅਨੇਕ ਢੌਂਗੀ ਮਨੁੱਖ ਹੁੰਦੇ ਹਨ, ਜਿਹੜੇ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਚ ਕਾਰਜ ਨਹੀਂ ਕਰਦੇ ਪਰ ਧਿਆਨ ਦਾ ਵਿਖਾਵਾ ਕਰਦੇ ਹਨ, ਜਦੋਂਕਿ ਅਸਲ ਵਿਚ ਉਹ ਮਨ ਵਿਚ ਇੰਦਰੀਆਂ ਦੇ ਭੋਗ ਦਾ ਚਿੰਤਨ ਕਰਦੇ ਰਹਿੰਦੇ ਹਨ। ਅਜਿਹੇ ਲੋਕ ਆਪਣੇ ਅਗਿਆਨੀ ਸ਼ਾਗਿਰਦਾਂ ਨੂੰ ਬਹਿਕਾਉਣ ਲਈ ਰੁੱਖੇ ਦਰਸ਼ਨ ਦੇ ਵਿਸ਼ੇ 'ਤੇ ਵੀ ਭਾਸ਼ਣ ਦੇ ਸਕਦੇ ਹਨ ਪਰ ਇਸ ਸ਼ਲੋਕ ਮੁਤਾਬਿਕ ਉਹ ਸਭ ਤੋਂ ਵੱਡੇ ਧੋਖੇਬਾਜ਼ ਹਨ। ਇੰਦਰੀਆਂ ਦੇ ਸੁੱਖ ਲਈ ਕਿਸੇ ਵੀ ਆਸ਼ਰਮ ਵਿਚ ਰਹਿ ਕੇ ਕਰਮ ਕੀਤਾ ਜਾ ਸਕਦਾ ਹੈ ਪਰ ਜੇਕਰ ਉਸ ਖਾਸ ਪਦ ਦੀ ਵਰਤੋਂ ਵਿਧੀ-ਵਿਧਾਨਾਂ ਨਾਲ ਕੀਤੀ ਜਾਵੇ ਤਾਂ ਮਨੁੱਖ ਦੀ ਕ੍ਰਮਵਾਰ ਆਤਮ-ਸ਼ੁੱਧੀ ਹੋ ਸਕਦੀ ਹੈ ਪਰ ਜਿਹੜਾ ਆਪਣੇ ਆਪ ਨੂੰ ਯੋਗੀ ਦੱਸਦਾ ਹੋਇਆ ਇੰਦਰੀਆਂ ਦੀ ਤ੍ਰਿਪਤੀ ਦੇ ਵਿਸ਼ਿਆਂ ਦੀ ਖੋਜ ਵਿਚ ਲੱਗਾ ਰਹਿੰਦਾ ਹੈ, ਉਹ ਸਭ ਤੋਂ ਵੱਡਾ ਧੋਖੇਬਾਜ਼ ਹੈ, ਭਾਵੇਂ ਉਹ ਕਦੀ-ਕਦੀ ਦਰਸ਼ਨ ਦਾ ਉਪਦੇਸ਼ ਵੀ ਕਿਉਂ ਨਾ ਦਿੰਦਾ ਹੋਵੇ। ਉਸ ਦਾ ਗਿਆਨ ਵਿਅਰਥ ਹੈ ਕਿਉਂਕਿ ਅਜਿਹੇ ਪਾਪੀ ਪੁਰਸ਼ ਦੇ ਗਿਆਨ ਦੇ ਸਾਰੇ ਫਲ ਭਗਵਾਨ ਮਾਇਆ ਰਾਹੀਂ ਖਤਮ ਕਰ ਦਿੰਦੇ ਹਨ। ਅਜਿਹੇ ਧੋਖੇਬਾਜ਼ ਦਾ ਚਿੱਤ ਹਮੇਸ਼ਾ ਅਸ਼ੁੱਧ ਰਹਿੰਦਾ ਹੈ, ਇਸ ਲਈ ਉਸ ਦੇ ਯੋਗਿਕ ਧਿਆਨ ਦਾ ਕੋਈ ਅਰਥ ਨਹੀਂ ਹੁੰਦਾ।
ਯਾਤਰਾ ਸ੍ਰੀ ਹੇਮਕੁੰਟ ਸਾਹਿਬ ਦੀ
NEXT STORY