ਵੈੱਬ ਡੈਸਕ- ਅੱਜ ਤੋਂ ਛੱਠ ਪੂਜਾ ਸ਼ੁਰੂ ਹੋ ਚੁੱਕੀ ਹੈ। ਛੱਠ ਦਾ ਵਰਤ ਮੁਸ਼ਕਿਲ ਵਰਤਾਂ 'ਚ ਗਿਣਿਆ ਜਾਂਦਾ ਹੈ। ਛੱਠ ਪੂਜਾ 'ਤੇ 36 ਘੰਟਿਆਂ ਦਾ ਨਿਰਜਲ ਵਰਤ ਰੱਖਿਆ ਜਾਂਦਾ ਹੈ। ਇਸ ਦੌਰਾਨ ਛੱਠ ਮਾਤਾ ਅਤੇ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਨਹਾਏ-ਖਾਏ ਦਾ ਦਿਨ ਹੈ। 28 ਅਕਤੂਬਰ ਨੂੰ ਊਸ਼ਾ ਅਰਘਿਆ ਨਾਲ ਇਸ ਪਵਿੱਤਰ ਤਿਉਹਾਰ ਦੀ ਸਮਾਪਤੀ ਹੋ ਜਾਵੇਗੀ। ਛੱਠ ਆਸਥਾ, ਸ਼ਰਧਾ ਅਤੇ ਸ਼ੁਭਤਾ ਦਾ ਪ੍ਰਤੀਕ ਹੈ।
ਛੱਠ ਪੂਜਾ ਦੇ ਸ਼ੁੱਭ ਮੌਕੇ 'ਤੇ ਔਰਤਾਂ ਸੰਤਰੀ ਰੰਗ ਦਾ ਲੰਬਾ ਸਿੰਦੂਰ ਲਗਾਉਂਦੀਆਂ ਹਨ। ਔਰਤਾਂ ਦਾ ਇਹ ਸਿੰਦੂਰ ਉਨ੍ਹਾਂ ਦੇ ਨੱਕ ਤੋਂ ਲੈ ਕੇ ਸਿਰ ਤਕ ਹੁੰਦਾ ਹੈ। ਆਓ ਜਾਣਦੇ ਹਾਂ ਛੱਠ ਪੂਜਾ 'ਤੇ ਔਰਤਾਂ ਸੰਤਰੀ ਸਿਦੂਰ ਕਿਉਂ ਲਗਾਉਂਦੀਆਂ ਹਨ।
ਨੱਕ ਤੋਂ ਲੈ ਕੇ ਸਿਰ ਤਕ ਸਿੰਦੂਰ ਲਗਾਉਣ ਦੀ ਪਰੰਪਰਾ
ਛੱਠ ਦੇ ਵੱਡੇ ਤਿਉਹਾਰ ਦੌਰਾਨ ਔਰਤਾਂ ਨੱਕ ਤੋਂ ਲੈ ਕੇ ਸਿਰ ਤਕ ਸਿੰਦੂਰ ਲਗਾਉਂਦੀਆਂ ਹਨ। ਬਿਹਾਰ ਅਤੇ ਪੂਰਵਾਂਚਲ 'ਚ ਜ਼ਿਆਦਾਤਰ ਔਰਤਾਂ ਨੱਕ ਤੋਂ ਲੈ ਕੇ ਸਿਰ ਤਕ ਸਿੰਦੂਰ ਲਗਾਉਂਦੀਆਂ ਹਨ। ਮਾਣਤਾ ਦੇ ਅਨੁਸਾਰ, ਛੱਠ ਦੇ ਪਵਿੱਤਰ ਤਿਉਹਾਰ ਦੌਰਾਨ ਔਰਤਾਂ ਵੱਲੋਂ ਨੱਕ ਤੋਂ ਲੈ ਕੇ ਸਿਰ ਤਕ ਸਿੰਦੂਰ ਲਗਾਉਣ ਦਾ ਮਤਲਬ ਹੈ ਕਿ ਵਰਤ ਰੱਖਣ ਵਾਲੀਆਂ ਔਰਤਾਂ ਪੂਰੀ ਸ਼ਰਧਾ ਨਾਲ ਸੂਰਜ ਦੇਵਤਾ ਨੂੰ ਅਰਘ ਭੇਜ ਕਰ ਰਹੀਆਂ ਹਨ। ਇਸ ਤਰ੍ਹਾਂ ਸਿੰਦੂਰ ਲਗਾਉਣਾ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਸ਼ੁੱਭ ਹੁੰਦਾ ਹੈ। ਮਾਣਤਾ ਹੈ ਕਿ ਸਿੰਦੂਰ ਜਿੰਨਾ ਲੰਬਾ ਹੁੰਦਾ ਹੈ ਪਤੀ ਦੀ ਉਮਰ ਓਨੀ ਹੀ ਲੰਬੀ ਹੁੰਦੀ ਹੈ।
ਛੱਠ ਪੂਜਾ 'ਤੇ ਸੰਤਰੀ ਸਿੰਦੂਰ ਲਗਾਉਣ ਦਾ ਮਹੱਤਵ
ਆਮ ਤੌਰ 'ਤੇ ਔਰਤਾਂ ਲਾਲ ਸਿੰਦੂਰ ਲਗਾਉਂਦੀਆਂ ਹਨ ਪਰ ਛੱਠ ਦੌਰਾਨ ਸਿੰਦੂਰ ਦਾ ਰੰਗ ਸੰਤਰੀ ਹੁੰਦਾ ਹੈ। ਛੱਠ ਤਿਉਹਾਰ 'ਤੇ ਸੰਤਰੀ ਸਿੰਦੂਰ ਲਗਾਉਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਇਸ ਤਿਉਹਾਰ 'ਤੇ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸੰਤਰੀ ਰੰਗ ਨੂੰ ਸੂਰਜ ਦੇਵਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰੀ ਰੰਗ ਸ਼ੁੱਧਤਾ, ਊਰਜਾ ਅਤੇ ਅਧਿਆਤਮਿਕਤਾ ਨਾਲ ਜੁੜਿਆ ਹੋਇਆ ਹੈ। ਇਸੇ ਲਈ ਔਰਤਾਂ ਛੱਠ ਪੂਜਾ ਦੌਰਾਨ ਸੰਤਰੀ ਸਿੰਦੂਰ ਲਗਾਉਂਦੀਆਂ ਹਨ।
ਨੱਕ ਤੋਂ ਸਿਰ ਤੱਕ ਦਾ ਹਿੱਸਾ ਅਜਨਾ ਚੱਕਰ ਨਾਲ ਜੁੜਿਆ ਹੋਇਆ ਹੈ। ਇਸਨੂੰ ਕਿਰਿਆਸ਼ੀਲ ਕਰਨ ਨਾਲ ਮਾਨਸਿਕ ਸ਼ਾਂਤੀ, ਸਕਾਰਾਤਮਕ ਊਰਜਾ ਅਤੇ ਧਿਆਨ ਵਧਦਾ ਹੈ। ਅਜਿਹੇ 'ਚ ਨੱਕ ਤੋਂ ਸਿਰ 'ਤੇ ਸਿੰਦੂਰ ਲਗਾਉਣ ਨਾਲ ਮਾਨਸਿਕ ਲਾਭ ਮਿਲਦਾ ਹੈ।
ਹੁਣ ਇਸ ਸੂਬੇ ‘ਚ ਘੁੰਮਣਾ ਹੋਵੇਗਾ ਮਹਿੰਗਾ! ਬਾਹਰੋਂ ਆਉਣ ਵਾਲੀਆਂ ਗੱਡੀਆਂ ‘ਤੇ ਲੱਗੇਗਾ ਟੈਕਸ
NEXT STORY