03 ਜੂਨ, 2015 ਸਤਨਾਮਪੁਰਾ ਫਗਵਾੜਾ ਸਕੇਪ ਪੰਜਾਬ ਵਲੋਂ ਚਰਨਜੀਤ ਸਿੰਘ ਪਨੂੰ ਦਾ ਰੂ-ਬ-ਰੂ ਸਮਾਗਮ ਅਤੇ ਆਨ-ਲਾਈਨ ਪੰਜਾਬੀ ਸਾਹਿਤਕ ਅਤੇ ਚਿੰਤਕ ਕੋਸ਼ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ। ਚਰਨਜੀਤ ਸਿੰਘ ਪਨੂੰ ਜੀ ਨੇ ਕਿਹਾ ਕਿ ਉਨ੍ਹਾਂ ਨੇ 1969 'ਚ ਨਾਨਕ ਰਿਸ਼ਮਾ ਨਾਮੀ ਧਾਰਮਿਕ ਕਾਵਿ ਸੰਗ੍ਰਹਿ ਨਾਲ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ। ਚਰਨਜੀਤ ਸਿੰਘ ਪਨੂੰ ਨੇ ਆਪਣੀ ਸਿਰਜਣਾ ਦੇ ਸਾਹਿਤਕ ਸਫਰ 'ਚ13 ਪੁਸਤਕਾਂ ਪੰਜਾਬੀ ਮਾਂ ਬੋਲੀ ਨੂੰ ਭੇਟ ਕੀਤੀਆਂ ਹਨ ਅਤੇ ਇਹ ਅੱਗੇ ਸਫਰ ਜਾਰੀ ਹੈ। ਸਕੇਪ ਪੰਜਾਬ ਆਨ-ਲਾਈਨ ਪੰਜਾਬੀ ਅਤੇ ਸਾਹਿਤਕ ਕੋਸ਼ ਬਾਰੇ ਚਰਨਜੀਤ ਪਨੂੰ ਨੇ ਕਿਹਾ ਕਿ ਸਕੇਪ ਪੰਜਾਬ ਸੰਸਥਾ ਵਲੋਂ ਤਿਆਰ ਕੀਤਾ ਜਾ ਰਿਹਾ ਸਾਹਿਤਕ ਅਤੇ ਚਿੰਤਕ ਕੋਸ਼ ਪੰਜਾਬੀ ਸਾਹਿਤ 'ਚ ਵਿਸ਼ੇਸ਼ ਥਾਂ ਰਖਦਾ ਹੈ। ਇਹ ਆਪਣੇ 'ਚ ਕੀਤਾ ਇਕ ਨਵਾਂ ਉਪਰਾਲਾ ਹੈ ਜੋ ਪੰਜਾਬੀ ਭਾਸ਼ਾ ਨਾਲ ਜੁੜੇ ਸਾਹਿਤਕਾਰਾਂ ਅਤੇ ਚਿੰਤਕਾ ਦਾ ਵਿਅਕਤਿਤਵ ਅਤੇ ਉਨ੍ਹਾਂ ਦੀ ਸਿਰਜਨ ਪ੍ਰਕਿਆ ਦਾ ਅੰਤਰ ਦ੍ਰਿਸ਼ ਦਿਖਾਉਂਦਾ ਹੈ। ਡਾ. ਅਮਰਜੀਤ ਸਿੰਘ ਨੇ ਕੋਸ਼ ਬਾਰੇ ਦਸਿਆ ਕੀ ਇਸ ਕੋਸ਼ 'ਚ ਹਰ ਪੰਜਾਬੀ ਲੇਖਕ ਦੀ ਜਗ੍ਹਾ ਸੁਨੀਸ਼ਚਿਤ ਕੀਤੀ ਗਈ ਹੈ। ਭਾਈ ਵੀਰ ਸਿੰਘ ਤੋਂ ਲੈ ਕੇ ਅੱਜ ਦੇ ਹਰ ਲੇਖਕ ਬਾਰੇ ਇਸ ਕੋਸ਼ 'ਚ ਜਾਣਕਾਰੀ ਮਿਲੇਗੀ। ਹੁਣ ਤਕ 200 ਦੇ ਕਰੀਬ ਲੇਖਕਾ ਦੇ ਸਾਹਿਤਕ ਯੋਗਦਾਨ www.scapepunjab.com ਦੀ ਵੈੱਬਸਾਈਟ ਰਾਹੀਂ ਆਨ-ਲਾਈਨ ਪਾਇਆ ਗਿਆ ਹੈ ਅਤੇ ਵਰਤਮਾਨ 'ਚ 2000 ਦੇ ਕਰੀਬ ਲੇਖਕਾਂ ਦੀ ਸਿਰਜਨਾ ਸਾਡੀ ਮੁੱਢਲੀ ਤਰਜੀਹ ਹੋਵੇਗੀ। ਇਸ ਸਮਾਗਮ ਦੀ ਪ੍ਰਧਾਨਗੀ ਚਰਨਜੀਤ ਸਿੰਘ ਪਨੂੰ ਨੇ ਕੀਤੀ। ਇਸ ਮੌਕੇ ਸਾਹਿਤਕਾਰ ਅਤੇ ਨਾਮਵਰ ਕਵੀਆ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਤੇ ਸਕੇਪ ਸਕੱਤਰ ਮਨਦੀਪ ਸਿੰਘ, ਡਾ. ਅਮਰਜੀਤ ਸਿੰਘ, ਪਰਵਿੰਦਰ ਜੀਤ ਸਿੰਘ, ਹਰਮਿੰਦਰ ਸਿੰਘ ਵਿਰਦੀ, ਸੁਖਦੇਵ ਸਿੰਘ ਗੰਡਵਾ, ਰਾਜ ਸੰਧੂ, ਹਰਪ੍ਰੀਤ ਕੌਰ, ਬਲਵੀਰ ਸਿੰਘ, ਜਸਵਿੰਦਰ ਫਗਵਾੜਾ, ਕੁਨਾਲ ਸ਼ਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।
ਸੋਸ਼ਲ ਨੈੱਟਵਰਕ ਦੀ ਕਰੋ ਸਹੀ ਵਰਤੋਂ....
NEXT STORY