ਅੱਜ ਦੇ ਯੁੱਗ 'ਚ ਨੈੱਟਵਰਕ ਦਾ ਪ੍ਰਸਾਰ ਬਹੁਤ ਵੱਧ ਰਿਹਾ ਹੈ। ਕਈ ਲੋਕ ਨੈੱਟਵਰਕ ਨੂੰ ਬਹੁਤ ਚੰਗਾ ਅਤੇ ਕਈ ਮਾੜਾ ਵੀ ਸਮਝਦੇ ਹਨ। ਹਰ ਇਕ ਨੂੰ ਸਹੀ ਸੋਚ ਸਦਕਾ ਹੀ ਅਸੀਂ ਸਮਝ ਸਕਦੇ ਹਾਂ ਅਤੇ ਸਹੀ ਨਤੀਜੇ ਤੇ ਪਹੁੰਚ ਸਕਦੇ ਹਾਂ। ਨੈੱਟਵਰਕ ਰਾਹੀਂ ਕਿਤੇ ਵੀ ਬੈਠੇ ਅਸੀਂ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਾਂ ਅਤੇ ਬਹੁਤ ਸਾਰੇ ਲੋਕ ਇਸ ਦਾ ਪ੍ਰਯੋਗ ਵੀ ਕਰ ਰਹੇ ਹਨ। ਖਾਸ ਕਰਕੇ ਨੋਜਵਾਨ ਪੀੜ੍ਹੀ ਫੇਸਬੁੱਕ ਤੇ ਵਟਸਐਪ ਨਾਲ ਚੰਗੀ ਤਰ੍ਹਾਂ ਜੁੜੀ ਹੋਈ ਹੈ। ਨੈੱਟਵਰਕ 'ਚੋਂ ਫੇਸਬੁੱਕ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ 'ਚ ਲੋਕ ਇਸ ਨਾਲ ਜੁੜੇ ਹੋਏ ਹਨ ਅਤੇ ਕਈ ਤਰ੍ਹਾਂ ਦੇ ਗਰੁੱਪ ਵੀ ਬਣਾਏੇ ਹੋਏ ਹਨ। ਕੋਈ ਵੀ ਗਰੁੱਪ ਨੂੰ ਜੁਆਇਨ ਕਰਕੇ ਇਕ ਦੂਜੇ ਨਾਲ ਗੱਲਾਂ ਕਰਨ ਲੱਗ ਜਾਂਦੇ ਹਨ।ਇਸ ਦਾ ਪ੍ਰਭਾਵ ਕਈ ਵਾਰ ਗਲਤ ਵੀ ਪੈ ਜਾਂਦਾ ਹੈ ਜਦੋਂ ਕਿਸੇ ਦੁਆਰਾ ਕੋਈ ਗਲਤ ਮੈਸਿਜ ਗਰੁੱਪਾਂ 'ਤੇ ਪਾ ਦਿੱਤੇ ਜਾਂਦੇ ਹਨ।ਇਸੇ ਤਰ੍ਹਾਂ ਵਟਸਐਪ ਵੀ ਹੁਣ ਲੋਕਾਂ ਦੀ ਜ਼ਿੰਦਗੀ ਦਾ ਇਕ ਮੁੱਖ ਹਿੱਸਾ ਬਣ ਗਿਆ ਹੈ। ਕਈ ਗੱਲਾਂ ਪੱਖੋਂ ਦੇਖਿਆ ਜਾਵੇ ਤਾਂ ਇਸ ਨਾਲ ਸਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਸਾਡੀ ਜ਼ਿੰਦਗੀ ਦੇ ਕਈ ਪਲ ਮਿੰਟਾਂ 'ਚ ਅੱਪਡੇਟ ਹੋ ਜਾਂਦੇ ਹਨ।ਪਰ ਕਈ ਸ਼ਰਾਰਤੀ ਅਨਸਰ ਇਸ ਦਾ ਪ੍ਰਯੋਗ ਗਲਤ ਤਰੀਕੇ ਨਾਲ ਕਰਕੇ ਗਲਤ ਮੈਸਿਜ ਭੇਜ ਕੇ ਸਾਰਾ ਮਾਹੋਲ ਹੀ ਖਰਾਬ ਕਰ ਦਿੰਦੇ ਹਨ।ਕੁੱਝ ਗਲਤ ਮੈਸਿਜਾਂ ਨਾਲ ਸਮਾਜ 'ਚ ਦਾ ਮਾਹੋਲ ਹੀ ਵਿਗੜ ਜਾਂਦਾ ਹੈ। ਹਰ ਇਕ ਨੂੰ ਚਾਹੀਦਾ ਹੈ ਕਿ ਆਪਣੀ ਸੋਚ ਨੂੰ ਵਧੀਆ ਰੱਖੇ ਅਤੇ ਸੋਸ਼ਲ ਮੀਡੀਆ ਦਾ ਸਹੀ ਵਰਤੋਂ ਕੀਤੀ ਜਾਵੇ। ਸਾਨੂੰ ਸਮਾਜ ਨੂੰ ਆਪਣਾ ਘਰ ਸਮਝਣਾ ਚਾਹੀਦਾ ਹੈ ਅਤੇ ਆਪਣੇ ਘਰ ਨੂੰ ਅਸੀਂ ਸਹੀ ਤੇ ਸੁਚੱਜੀ ਸੋਚ ਸਦਕਾ ਹੀ ਵਧੀਆ ਬਣਾਇਆ ਜਾ ਸਕਦਾ ਹੈ।
ਸਰਬਜੀਤ ਸਿੰਘ
ਦੱਸੋ ਮੈਂ ਕੋਈ ਕਹਾਣੀ ਲਿਖੀ....
NEXT STORY