ਸੰਸਾਰ ਦੀਆਂ ਪਤੀਵਰਤਾ ਦੇਵੀਆਂ 'ਚ ਗੰਧਾਰੀ ਦਾ ਵਿਸ਼ੇਸ਼ ਸਥਾਨ ਹੈ। ਉਹ ਗੰਧਰਵਰਾਜ ਸੁਬਲ ਦੀ ਪੁੱਤਰੀ ਅਤੇ ਸ਼ਕੁਨੀ ਦੀ ਭੈਣ ਸੀ। ਇਸ ਨੇ ਕੁਆਰੇ ਹੁੰਦਿਆਂ ਭਗਵਾਨ ਸ਼ੰਕਰ ਦੀ ਅਰਾਧਨਾ ਕਰਕੇ ਉਨ੍ਹਾਂ ਤੋਂ ਸੌ ਪੁੱਤਰਾਂ ਦਾ ਵਰਦਾਨ ਪ੍ਰਾਪਤ ਕੀਤਾ ਸੀ। ਜਦੋਂ ਉਸ ਦਾ ਵਿਆਹ ਨੇਤਰਹੀਣ ਧ੍ਰਿਤਰਾਸ਼ਟਰ ਨਾਲ ਹੋਇਆ, ਉਦੋਂ ਤੋਂ ਉਸ ਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਲਈ। ਉਸ ਨੇ ਸੋਚਿਆ ਕਿ ਜਦੋਂ ਉਸ ਦਾ ਪਤੀ ਨੇਤਰਹੀਣ ਹੈ ਤਾਂ ਉਸ ਨੂੰ ਵੀ ਸੰਸਾਰ ਦੇਖਣ ਦਾ ਅਧਿਕਾਰ ਨਹੀਂ ਹੈ। ਪਤੀ ਲਈ ਇੰਦਰੀਆਂ ਦੇ ਸੁੱਖ ਦੇ ਤਿਆਗ ਦੀ ਅਜਿਹੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਉਸ ਨੇ ਸਹੁਰੇ ਘਰ ਆਉਂਦਿਆਂ ਹੀ ਆਪਣੇ ਚੰਗੇ ਵਤੀਰੇ ਨਾਲ ਪਤੀ ਅਤੇ ਉਸ ਦੇ ਪਰਿਵਾਰ ਦਾ ਮਨ ਜਿੱਤ ਲਿਆ।
ਦੇਵੀ ਗੰਧਾਰੀ ਪਤੀਵਰਤਾ ਹੋਣ ਦੇ ਨਾਲ-ਨਾਲ ਬਹੁਤ ਹੀ ਨਿਡਰ ਤੇ ਨਿਆਂ-ਪਸੰਦ ਔਰਤ ਸੀ। ਉਸ ਦੇ ਸਾਰੇ ਪੁੱਤਰਾਂ ਨੇ ਜਦੋਂ ਭਰੀ ਸਭਾ 'ਚ ਦਰੋਪਦੀ ਨਾਲ ਅੱਤਿਆਚਾਰ ਕੀਤਾ, ਉਦੋਂ ਉਸ ਨੇ ਦੁਖੀ ਹੋ ਕੇ ਉਨ੍ਹਾਂ ਦਾ ਖੁੱਲ੍ਹਾ ਵਿਰੋਧ ਕੀਤਾ। ਜਦੋਂ ਉਸ ਦੇ ਪਤੀ ਮਹਾਰਾਜ ਧ੍ਰਿਤਰਾਸ਼ਟਰ ਨੇ ਦੁਰਯੋਧਨ ਦੀਆਂ ਗੱਲਾਂ 'ਚ ਆ ਕੇ ਪਾਂਡਵਾਂ ਨੂੰ ਦੁਬਾਰਾ ਜੂਆ ਖੇਡਣ ਲਈ ਸੱਦਾ ਦਿੱਤਾ ਤਾਂ ਉਸ ਨੇ ਜੂਏ ਦਾ ਵਿਰੋਧ ਕੀਤਾ। ਉਸੇ ਸਮੇਂ ਪਰਮ ਗਿਆਨੀ ਵਿਦੁਰ ਜੀ ਨੇ ਉਸ ਦਾ ਤਿਆਗ ਕਰ ਦੇਣ ਦੀ ਸਲਾਹ ਦਿੱਤੀ ਸੀ। ਮੈਨੂੰ ਇੰਝ ਲੱਗਦਾ ਹੈ ਕਿ ਇਹ ਕੁਲ ਕਲੰਕਰ ਕੁਰੂਵੰਸ਼ ਦਾ ਨਾਸ਼ ਕਰਕੇ ਹੀ ਛੱਡੇਗਾ। ਤੁਸੀਂ ਆਪਣੇ ਦੋਸ਼ਾਂ ਨਾਲ ਸਾਰਿਆਂ ਨੂੰ ਮੁਸੀਬਤ 'ਚ ਨਾ ਪਾਓ। ਇਨ੍ਹਾਂ ਢੀਠ ਮੂਰਖਾਂ ਦੀ ਹਾਂ 'ਚ ਹਾਂ ਮਿਲਾ ਕੇ ਇਸ ਵੰਸ਼ ਦੇ ਨਾਸ਼ ਦਾ ਕਾਰਨ ਨਾ ਬਣੋ। ਕੁਲ ਕਲੰਕਰ ਦੁਰਯੋਧਨ ਨੂੰ ਤਿਆਗਣਾ ਹੀ ਉਚਿਤ ਹੈ। ਮੈਂ ਮੋਹ 'ਚ ਆ ਕੇ ਉਸ ਸਮੇਂ ਵਿਦੁਰ ਦੀ ਗੱਲ ਨਹੀਂ ਮੰਨੀ, ਉਸੇ ਦਾ ਫਲ ਹੈ। ਰਾਜ ਲਕਸ਼ਮੀ ਦੁਸ਼ਟ ਦੇ ਹੱਥ 'ਚ ਪੈ ਕੇ ਉਸੇ ਦਾ ਸੱਤਿਆਨਾਸ਼ ਕਰ ਦਿੰਦੀ ਹੈ। ਬਿਨਾਂ ਵਿਚਾਰ ਕੀਤੇ ਕੰਮ ਕਰਨਾ ਤੁਹਾਡੇ ਲਈ ਬੜਾ ਦੁਖਦਾਈ ਸਿੱਧ ਹੋਵੇਗਾ।'' ਗੰਧਾਰੀ ਦੀ ਇਸ ਸਲਾਹ 'ਚ ਧਰਮ, ਨੀਤੀ ਤੇ ਨਿਰਪੱਖਤਾ ਦਾ ਅਨੋਖਾ ਤਾਲਮੇਲ ਹੈ। ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਸੰਧੀ ਦੂਤ ਬਣ ਕੇ ਹਸਤਿਨਾਪੁਰ ਗਏ ਅਤੇ ਦੁਰਯੋਧਨ ਨੇ ਉਨ੍ਹਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਬਿਨਾਂ ਲੜਾਈ ਦੇ ਸੂਈ ਦੇ ਅਗਲੇ ਹਿੱਸੇ ਤਕ ਦੀ ਵੀ ਜ਼ਮੀਨ ਦੇਣਾ ਸਵੀਕਾਰ ਨਹੀਂ ਕੀਤਾ ਤਾਂ ਇਸ ਤੋਂ ਬਾਅਦ ਗੰਧਾਰੀ ਨੇ ਦੁਰਯੋਧਨ ਨੂੰ ਸਮਝਾਉਂਦਿਆਂ ਕਿਹਾ, ''ਬੇਟਾ, ਮੇਰੀ ਗੱਲ ਧਿਆਨ ਨਾਲ ਸੁਣ। ਭਗਵਾਨ ਸ਼੍ਰੀ ਕ੍ਰਿਸ਼ਨ, ਭੀਸ਼ਮ, ਦ੍ਰੋਣਾਚਾਰੀਆ ਅਤੇ ਵਿਦੁਰ ਜੀ ਨੇ ਜਿਹੜੀਆਂ ਗੱਲਾਂ ਤੈਨੂੰ ਕਹੀਆਂ ਹਨ, ਉਨ੍ਹਾਂ ਨੂੰ ਮੰਨਣ 'ਚ ਹੀ ਤੇਰਾ ਭਲਾ ਹੈ। ਜਿਸ ਤਰ੍ਹਾਂ ਜ਼ਿੱਦੀ ਘੋੜੇ ਰਸਤੇ 'ਚ ਮੂਰਖ ਸਾਰਥੀ ਨੂੰ ਮਾਰ ਦਿੰਦੇ ਹਨ, ਉਸੇ ਤਰ੍ਹਾਂ ਜੇਕਰ ਇੰਦਰੀਆਂ ਨੂੰ ਵੱਸ 'ਚ ਨਾ ਰੱਖਿਆ ਜਾਵੇ ਤਾਂ ਮਨੁੱਖ ਦਾ ਸਰਵਨਾਸ਼ ਹੋ ਜਾਂਦਾ ਹੈ। ਇੰਦਰੀਆਂ ਜਿਸ ਦੇ ਵੱਸ 'ਚ ਹਨ, ਉਸ ਕੋਲ ਰਾਜ ਲਕਸ਼ਮੀ ਲੰਮੇ ਸਮੇਂ ਤਕ ਸੁਰੱਖਿਅਤ ਰਹਿੰਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਨੂੰ ਕੋਈ ਨਹੀਂ ਜਿੱਤ ਸਕਦਾ। ਤੂੰ ਸ਼੍ਰੀ ਕ੍ਰਿਸ਼ਨ ਦੀ ਸ਼ਰਣ ਲੈ। ਪਾਂਡਵਾਂ ਦਾ ਬਣਦਾ ਹਿੱਸਾ ਉਨ੍ਹਾਂ ਨੂੰ ਦੇ ਦਿਓ ਅਤੇ ਉਨ੍ਹਾਂ ਨਾਲ ਸੰਧੀ ਕਰ ਲਓ। ਇਸ ਵਿਚ ਦੋਵੇਂ ਪੱਖਾਂ ਦੀ ਭਲਾਈ ਹੈ। ਲੜਾਈ ਕਰਨ 'ਚ ਕਲਿਆਣ ਨਹੀਂ ਹੈ।'' ਦੁਸ਼ਟ ਦੁਰਯੋਧਨ ਨੇ ਗੰਧਾਰੀ ਦੇ ਇਸ ਉਪਦੇਸ਼ 'ਤੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਮਹਾਭਾਰਤ ਦੇ ਯੁੱਧ 'ਚ ਕੌਰਵਾਂ ਦੇ ਪੱਖ ਦਾ ਨਾਸ਼ ਹੋਇਆ।
ਦੇਵੀ ਗੰਧਾਰੀ ਨੇ ਕੁਰੂਕਸ਼ੇਤਰ ਦੀ ਭੂਮੀ 'ਚ ਜਾ ਕੇ ਉਥੇ ਮਹਾਭਾਰਤ ਦੇ ਮਹਾਯੁੱਧ ਦਾ ਵਿਨਾਸ਼ਕਾਰੀ ਨਤੀਜਾ ਦੇਖਿਆ। ਉਸ ਦੇ ਸੌ ਪੁੱਤਰਾਂ ਵਿਚੋਂ ਇਕ ਵੀ ਬਾਕੀ ਨਹੀਂ ਬਚਿਆ। ਪਾਂਡਵ ਤਾਂ ਕਿਸੇ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਨਾਲ ਗੰਧਾਰੀ ਦੇ ਗੁੱਸੇ ਤੋਂ ਬਚ ਗਏ ਪਰ ਹੋਣੀ ਵਜੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਉਨ੍ਹਾਂ ਦੇ ਸਰਾਪ ਨੂੰ ਸਵੀਕਾਰ ਕਰਨਾ ਪਿਆ ਅਤੇ ਯਦੁਵੰਸ਼ ਦਾ ਆਪਸ 'ਚ ਲੜਨ ਕਾਰਨ ਮਹਾਵਿਨਾਸ਼ ਹੋਇਆ। ਮਹਾਰਾਜ ਯੁਧਿਸ਼ਠਰ ਦੇ ਰਾਜ ਤਿਲਕ ਤੋਂ ਬਾਅਦ ਗੰਧਾਰੀ ਕੁਝ ਸਮੇਂ ਤਕ ਪਾਂਡਵਾਂ ਦੇ ਨਾਲ ਰਹੀ ਅਤੇ ਅਖੀਰ 'ਚ ਆਪਣੇ ਪਤੀ ਨਾਲ ਤਪੱਸਿਆ ਕਰਨ ਲਈ ਜੰਗਲ 'ਚ ਚਲੀ ਗਈ। ਉਸ ਨੇ ਆਪਣੇ ਪਤੀ ਨਾਲ ਆਪਣੇ ਸਰੀਰ ਨੂੰ ਅਗਨੀ ਦੀ ਭੇਟ ਕਰਕੇ ਭਸਮ ਕਰ ਦਿੱਤਾ। ਗੰਧਾਰੀ ਨੇ ਇਸ ਲੋਕ 'ਚ ਪਤੀ ਸੇਵਾ ਕਰਕੇ ਪ੍ਰਲੋਕ 'ਚ ਵੀ ਪਤੀ ਦਾ ਪ੍ਰੇਮ ਪ੍ਰਾਪਤ ਕੀਤਾ। ਉਹ ਆਪਣੀ ਨਸ਼ਵਰ ਦੇਹ ਨੂੰ ਛੱਡ ਕੇ ਆਪਣੇ ਪਤੀ ਨਾਲ ਹੀ ਕੁਬੇਰ ਦੇ ਲੋਕ 'ਚ ਗਈ।
ਬਾਣੀ ਭਗਤ ਕਬੀਰ ਜੀ
NEXT STORY