ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ
ਬਾਤਨ ਹੀ ਅਸਮਾਨੁ ਗਿਰਾਵਹਿ।।1।।
ਕਬੀਰ ਸਾਹਿਬ ਇਸ ਪਵਿੱਤਰ ਸ਼ਬਦ ਵਿਚ ਬਖਸ਼ਿਸ਼ ਕਰਦੇ ਹਨ ਕਿ ਕਈ ਇਨਸਾਨ ਐੈਸੇ ਹੁੰਦੇ ਹਨ ਜੋ ਨਾ ਤਾਂ ਕਦੇ ਆਪ ਪ੍ਰਮਾਤਮਾ ਦਾ ਨਾਮ ਸੁਣਦੇ ਹਨ ਅਤੇ ਨਾ ਹੀ ਕਦੇ ਸਿਮਰਨ ਕਰਦੇ ਹਨ ਪਰ ਗੱਲਾਂ ਨਾਲ ਇੰਨੀਆਂ ਸ਼ੇਖੀਆਂ ਮਾਰਦੇ ਹਨ ਕਿ ਉਹ ਗਿਆਨਵਾਨ ਹਨ ਅਤੇ ਗੱਲਾਂ ਨਾਲ ਹੀ ਅਸਮਾਨ ਨੂੰ ਡੇਗਦੇ ਹਨ।
ਐਸੇ ਲੋਗਨ ਸਿਉ ਕਿਆ ਕਹੀਐ। ਜੋ ਪ੍ਰਭ ਕੀਏ ਭੁਗਤਿ ਤੇ ਬਾਹਜ
ਤਿਨ ਤੇ ਸਦਾ ਡਗਨੇ ਰਹੀਐ।।1।। ਰਹਾਉ।।
ਇਹੋ ਜਿਹੇ ਬੰਦਿਆਂ ਦੀ ਕੀ ਗੱਲ ਕਰ ਸਕਦੇ ਹਾਂ ਜਿਨ੍ਹਾਂ ਨੂੰ ਪਹਿਲਾਂ ਹੀ ਪ੍ਰਮਾਤਮਾ ਜੀ ਨੇ ਭਗਤੀ ਤੋਂ, ਨਾਮ ਸਿਮਰਨ ਤੋਂ ਵਾਂਝਿਆਂ ਰੱਖਿਆ ਹੈ। ਉਨ੍ਹਾਂ ਨੂੰ ਚੰਗੀ ਮਤ ਦੇਣ ਦੀ ਥਾਂ ਹਮੇਸ਼ਾ ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। 1 ਰਹਾਉ
—ਬਾਬਾ ਸੁਖਬੀਰ ਸਿੰਘ ਖਾਲਸਾ
ਮਨ ਨੂੰ ਕਿਸ ਅੱਗੇ ਭੇਟ ਕਰਾਂ?
NEXT STORY