ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਨਿਰਦੇਸ਼ਕ ਜੋਯਾ ਅਖਤਰ ਦੀ ਫਿਲਮ 'ਦਿਲ ਧੜਕਨੇ ਦੋ' ਨੇ ਆਪਣੇ ਪਹਿਲੇ ਵੀਕੈਂਡ ਦੌਰਾਨ 37 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਵੀਕੈਂਡ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।ਇਸ ਫਿਲਮ ਨੂੰ ਵਿਦੇਸ਼ 'ਚ ਚੰਗੀ ਸਫਲਤਾ ਮਿਲ ਰਹੀ ਹੈ। ਫਿਲਮ ਨੇ ਪਹਿਲਾਂ ਦਿਨ 10.53 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਦੂਜੇ ਦਿਨ ਕਲੈਕਸ਼ਨ ਵੱਧ ਕੇ 12.27 ਕਰੋੜ ਰੁਪਏ ਤੱਕ ਪਹੁੰਚ ਗਿਆ। ਤੀਜੇ ਦਿਨ ਐਤਵਾਰ ਨੂੰ ਕਲੈਕਸ਼ਨ ਹੋਰ ਵੱਧ ਗਿਆ ਹੈ। ਇਸ ਤਰ੍ਹਾਂ ਨਾਲ ਪਹਿਲਾਂ ਵੀਕੈਂਡ 'ਚ ਕਲੈਕਸ਼ਨ 37.05 ਕਰੋੜ ਰਿਹਾ। ਵਰਣਨਯੋਗ ਹੈ ਕਿ ਦਿਲ ਧੜਕਨੇ ਦੋ' ਅਦਾਕਾਰਾ ਪ੍ਰਿਯੰਕਾ ਚੋਪੜਾ ਰਣਵੀਰ ਸਿੰਘ ਅਨੁਸ਼ਕਾ ਸ਼ਰਮਾ, ਫਰਹਾਨ ਅਖਤਰ ਅਤੇ ਅਨਿਲ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਇਸ ਖਾਸ ਰੋਲ ਲਈ ਬਿਨ੍ਹਾਂ ਮੇਕਅਪ ਦੇ ਨਜ਼ਰ ਆਵੇਗੀ ਐਸ਼ਵਰਿਆ?
NEXT STORY