ਨਵੀਂ ਦਿੱਲੀ- ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਾਕਿਸਤਾਨ ਦੀ ਜੇਲ 'ਚ ਦਮ ਤੋੜਣ ਵਾਲੇ ਭਾਰਤੀ ਕੈਦੀ ਸਰਬਜੀਤ ਸਿੰਘ 'ਤੇ ਬਣਨ ਵਾਲੀ ਫਿਲਮ 'ਚ ਉਸ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਵੇਗੀ। ਉਹ ਇਸ 'ਚ ਬਿਨ੍ਹਾਂ ਮੇਕਅਪ ਦੇ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਮਾਤਾ ਜੀਸ਼ਾਨ ਕਾਦਰੀ ਨੇ ਦੱਸਿਆ ਹੈ ਕਿ ਉਸ ਦੀ ਲੁੱਕ ਨੂੰ ਲੈ ਕੇ ਫਿਲਹਾਲ ਫੈਸਲਾ ਨਹੀਂ ਲਿਆ ਹੈ। ਅਸੀਂ ਕਿਰਦਾਰ ਦੇ ਲੋੜ ਮੁਤਾਬਕ ਇਸ ਨੂੰ ਤੈਅ ਕਰਾਂਗੇ। ਰਿਸਰਚ ਡਿਪਾਰਟੈਂਮ ਇਸ 'ਤੇ ਬੈਠਕੇ ਫੈਸਲਾ ਲਵੇਗਾ ਪਰ ਹਾਂ ਇਹ ਸੱਚੀ ਕਹਾਣੀ ਹੈ ਇਸ ਲਈ ਇਸ 'ਚ ਬਿਨ੍ਹਾਂ ਮੇਕਅਪ ਵਾਲੀ ਲੁੱਕ ਹੋਵੇਗੀ । ਐਸ਼ਵਰਿਆ ਫਿਲਮ ਲਈ ਲੁੱਕ ਟੈਸਟ ਜੁਲਾਈ 'ਚ ਦੇਵੇਗੀ। ਉਮੰਗ ਕੁਮਾਰ ਵਲੋਂ ਨਿਰਦੇਸ਼ਿਤ ਇਸ ਫਿਲਮ ਦੀ ਸ਼ੂਟਿੰਗ ਅਕਤੂਬਰ 'ਚ ਪੰਜਾਬ 'ਚ ਸ਼ੁਰੂ ਹੋਵੇਗੀ। ਜੀਸ਼ਾਨ ਨੇ ਕਿਹਾ ਹੈ ਕਿ ਅਸੀਂ ਫਿਲਮ ਦੇ ਕਲਾਕਾਰਾਂ ਤੋਂ ਬਹੁਤ ਖੁਸ਼ ਹਾਂ। ਭੂਮਿਕਾ ਦੇ ਨਾਲ ਐਸ਼ਵਰਿਆ ਤੋਂ ਵੱਧ ਇਨਸਾਫ ਕੌਣ ਕਰ ਸਕਦਾ ਹੈ।
ਕਦੇ ਅਜਿਹੀ ਦਿਖਦੀ ਸੀ 85 ਕਿਲੋ ਦੀ ਸੋਨਮ, ਜੋ ਅੱਜ ਹੈ ਇਕ ਹੌਟ ਅਭਿਨੇਤਰੀ (ਦੇਖੋ ਤਸਵੀਰਾਂ)
NEXT STORY