ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਡਿੰਪਲ ਕਪਾਡੀਆ ਨੂੰ ਉਨ੍ਹਾਂ ਕਲਾਕਾਰਾਂ 'ਚ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਨਾਇਕਾਵਾਂ ਦੇ ਪਰੰਪਰਾਗਤ ਅਕਸ ਨੂੰ ਬਦਲਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 8 ਜੂਨ 1957 ਨੂੰ ਗੁਜਰਾਤੀ ਪਰਿਵਾਰ 'ਚ ਪੈਦਾ ਹੋਈ ਡਿੰਪਲ ਕਪਾਡੀਆ ਨੂੰ ਫਿਲਮਾਂ 'ਚ ਲਿਆਉਣ ਦਾ ਸ਼ਿਹਰਾ ਰਾਜਕੁਮਾਰ ਨੂੰ ਜਾਂਦਾ ਹੈ। 70 ਦੇ ਦਹਾਕੇ 'ਚ ਉਹ ਆਪਣੀ ਫਿਲਮ 'ਬੌਬੀ' ਲਈ ਨਵੇਂ ਚਿਹਾਰਿਆਂ ਦੀ ਤਲਾਸ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਡਿੰਪਲ ਨੂੰ ਆਪਣੀ ਫਿਲਮ 'ਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਡਿੰਪਲ ਨੇ ਸਵੀਕਾਰ ਕਰ ਲਿਆ। 'ਬੌਬੀ' ਫਿਲਮ ਰਿਸ਼ੀ ਕਪੂਰ ਦੀ ਵੀ ਪਹਿਲੀ ਫਿਲਮ ਸੀ। ਸਾਲ 1973 'ਚ ਰਿਲੀਜ਼ ਹੋਈ ਇਸ ਫਿਲਮ 'ਚ ਡਿੰਪਲ ਜਵਾਨ ਲੜਕੀ ਦੀ ਭੂਮਿਕਾ 'ਚ ਸੀ। 'ਬੌਬੀ' ਫਿਲਮ ਦੀ ਸਫਲਤਾ ਤੋਂ ਬਾਅਦ ਡਿੰਪਲ ਨੂੰ ਕਈ ਫਿਲਮਾਂ 'ਚ ਕੰਮ ਕਰਨ ਲਈ ਪ੍ਰਸਤਾਵ ਮਿਲੇ ਪਰ ਡਿੰਪਲ ਨੇ ਸਾਰੇ ਪ੍ਰਸਤਾਵਾਂ ਨੂੰ ਠੁਕਰਾ ਦਿੱਤਾ ਅਤੇ ਅਦਾਕਾਰ ਰਾਜੇਸ਼ ਖੰਨਾ ਨਾਲ ਵਿਆਹ ਕਰ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ। ਸਾਲ 1984 'ਚ ਰਿਲੀਜ਼ ਹੋਈ ਫਿਲਮ 'ਜਮੀ ਸ਼ੇਰ' ਨਾਲ ਡਿੰਪਲ ਨੇ ਫਿਲਮ ਇੰਡਸਟਰੀ 'ਚ ਕਮਬੈਕ ਕੀਤਾ ਪਰ ਇਹ ਫਿਲਮ ਸਫਲ ਨਹੀਂ ਹੋਈ। ਰਮੇਸ਼ ਸਿੱਪੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਡਿੰਪਲ ਨੇ ਆਪਣੀ ਬੋਲਡ ਇਮੇਜ਼ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। 'ਸਾਗਰ' ਫਿਲਮ ਤੋਂ ਬਾਅਦ ਡਿੰਪਲ ਦਾ ਅਕਸ ਫਿਲਮ ਇੰਡਸਟਰੀ 'ਚ ਇਕ ਬੋਲਡ ਅਦਾਕਾਰਾ ਦਾ ਬਣ ਗਿਆ। ਡਿੰਪਲ ਨੇ ਚਾਰ ਦਹਾਕਿਆਂ ਦੇ ਲੰਬੇ ਸਿਨੇਮਾ ਕੈਰੀਅਰ 'ਚ ਲਗਭਗ 75 ਫਿਲਮਾਂ 'ਚ ਅਭਿਨੈ ਕੀਤਾ ਹੈ। ਡਿੰਪਲ ਦੇ ਕੈਰੀਅਰ ਦੀਆਂ ਫਿਲਮਾਂ 'ਚ ਕੁਝ ਹਨ 'ਅਰਜੁਨ', 'ਇਤਬਾਰ', 'ਕਾਸ਼', 'ਰਾਮ ਲਖਨ', 'ਬੀਸ ਸਾਲ ਬਾਅਦ', 'ਬਟਵਾਰਾ', 'ਪ੍ਰਹਾਰ', 'ਅਜ਼ੂਬਾ' ਆਦਿ ਵਰਗੀਆਂ ਫਿਲਮਾਂ 'ਚ ਅਭਿਨੈ ਕੀਤਾ ਹੈ।
ਆਈਫਾ ਪੁਰਸਕਾਰਾਂ 'ਚ 'ਕੁਈਨ' ਤੇ 'ਹੈਦਰ' ਦੀ ਝੋਲੀ 'ਚ ਕਈ ਪੁਰਸਕਾਰ (ਦੇਖੋ ਤਸਵੀਰਾਂ)
NEXT STORY