ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਦਿਲਵਾਲੇ' 'ਚ ਉਨ੍ਹਾਂ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਅਸਲ 'ਚ ਸ਼ਾਹਰੁਖ ਆਪਣੀ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਏਅਰਪੋਰਟ ਤੋਂ ਬੁਲਗਾਰੀਆ ਰਵਾਨਾ ਹੋ ਰਹੇ ਸਨ। ਉਦੋਂ ਹੀ ਉਨ੍ਹਾਂ ਦੇ ਇਸ ਨਵੇਂ ਲੁੱਕ ਨੂੰ ਕੈਮਰੇ 'ਚ ਕੈਦ ਕੀਤਾ ਗਿਆ। ਸ਼ਾਹਰੁਖ ਆਪਣੀਆਂ ਮੁੱਛਾਂ 'ਚ ਕਾਫੀ ਮਾਚੋ ਲੱਗ ਰਹੇ ਹਨ। ਦੱਸਣਯੋਗ ਹੈ ਕਿ ਫਿਲਮ ਦਿਲਵਾਲੇ 'ਚ ਸ਼ਾਹਰੁਖ ਤੇ ਉਨ੍ਹਾਂ ਦੀ ਸਭ ਤੋਂ ਸ਼ਾਨਦਾਰ ਜੋੜੀਦਾਰ ਕਾਜੋਲ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ।
ਫਿਲਮ ਨੂੰ ਮੰਨੇ-ਪ੍ਰਮੰਨੇ ਡਾਇਰੈਕਟਰ ਰੋਹਿਤ ਸ਼ੈੱਟੀ ਡਾਇਰੈਕਟ ਕਰ ਰਹੇ ਹਨ। ਦਿਲਵਾਲੇ 'ਚ ਸ਼ਾਹਰੁਖ ਤੇ ਕਾਜੋਲ ਤੋਂ ਇਲਾਵਾ ਅਭਿਨੇਤਾ ਵਰੁਣ ਧਵਨ ਤੇ ਅਭਿਨੇਤਰੀ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਵਿਨੋਦ ਖੰਨਾ, ਕਬੀਰ ਬੇਦੀ, ਜੌਨੀ ਲੀਵਰ, ਵਰੁਣ ਸ਼ਰਮਾ ਤੇ ਬੋਮਨ ਈਰਾਨੀ ਵਰਗੇ ਕਲਾਕਾਰ ਵੀ ਫਿਲਮ ਦਾ ਹਿੱਸਾ ਹਨ। ਫਿਲਮ ਇਸੇ ਸਾਲ ਕ੍ਰਿਮਸਸ 'ਤੇ ਰਿਲੀਜ਼ ਹੋਵੇਗੀ।
ਫੋਟੋਸ਼ੂਟ ਲਈ ਸਿਰਫ ਜੁੱਤੀਆਂ ਪਹਿਨ ਕੇ ਕਰਵਾਇਆ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY