ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਅਮਰੀਕਾ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਗ੍ਰਿਫਤ 'ਚ ਲੈ ਲਿਆ ਹੈ ਅਤੇ ਉਹ ਭਾਰਤ ਵਲੋਂ ਟੈਲੇਂਟ ਦੇ ਮਾਮਲੇ 'ਚ ਮੋਸਟ ਵਾਂਟੇਡ ਬਣਦੀ ਜਾ ਰਹੀ ਹੈ। ਭਾਰਤ ਨੂੰ ਕਿਸੇ ਟੈਲੇਂਟ ਲਈ ਇਹ ਇਕਦਮ ਧਮਾਕਾ ਹੋਵੇਗਾ ਕਿ ਪ੍ਰਿਯੰਕਾ ਦੇ ਟੈਲੀਵੀਜ਼ਨ ਸ਼ੋਅ ਕਵਾਂਟਿਕੋ ਨੂੰ ਨਵਾਂ ਪ੍ਰੋਮੋ ਵਾਰਿਯਰਸ ਬਨਾਮ ਕੈਵੇਲੀਅਰਸ ਦੇ ਐਤਵਾਰ ਨੂੰ ਹੋਣ ਵਾਲੇ ਏੇਐਨਬੀਏ ਫਾਈਨਲਸ ਦੌਰਾਨ ਏਅਰ ਹੋਵੇਗਾ। ਇਹ ਦੂਜਾ ਮੌਕਾ ਹੈ ਜਦੋਂ ਪ੍ਰਿਯੰਕਾ ਕਿਸੇ ਅਮਰੀਕੀ ਵੱਡੇ ਖੇਡ ਈਵੈਂਟ 'ਤੇ ਨਜ਼ਰ ਆਵੇਗੀ, ਇਸ ਤੋਂ ਪਹਿਲਾਂ ਉਸ ਦੀ ਇੰਗਲਿਸ਼ ਸਿੰਗਲ ਇਨ ਮਾਏ ਸਿਟੀ ਨੂੰ ਐਨ.ਐਫ.ਐਲ ਦੀ ਥੀਮ ਸਾਂਗ ਦੇ ਤੌਰ 'ਤੇ ਚੁਣਿਆ ਗਿਆ ਸੀ। ਕਵਾਂਟਿਕੋ ਨਾਲ ਪ੍ਰਿਯੰਕਾ ਅਮਰੀਕੀ ਟੀਵੀ ਸੀਰੀਜ਼ 'ਚ ਲੀਡ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ।
'ਦਿਲਵਾਲੇ' ਦੇ ਸੈੱਟ 'ਤੇ ਦਿਖੀ ਬਾਲੀਵੁੱਡ ਦੀ ਸੁਪਰਹਿੱਟ ਜੋੜੀ
NEXT STORY