ਮੁੰਬਈ- ਬਾਲੀਵੁੱਡ ਦੀ ਸੁਪਰਹਿੱਟ ਜੋੜੀ ਅਦਾਕਾਰ ਸ਼ਾਹਰੁਖ ਖਾਨ ਅਤੇ ਕਾਜੋਲ ਇਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਦੋਵੇ ਸਿਤਾਰੇ ਬੁਲਗਾਰਿਆ 'ਚ ਰੋਹਿਤ ਸ਼ੈੱਟੀ ਦੀ ਫਿਲਮ 'ਦਿਲਵਾਲੇ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਦਰਸ਼ਕਾਂ ਲਈ ਇਹ ਪਸੰਦੀਦਾ ਜੋੜੀ ਲਗਭਗ ਇਕ ਵਾਰ ਫਿਰ ਤੋਂ ਸਿਲਵਰ ਸਕ੍ਰੀਨ 'ਤੇ ਦਿਖਣ ਲਈ ਤਿਆਰ ਹੈ। ਸ਼ਾਹਰੁਖ ਖਾਨ ਅਤੇ ਕਾਜੋਲ ਨੇ ਆਖਰੀ ਵਾਰ ਫਿਲਮ 'ਮਾਈ ਨੇਮ ਇਜ਼ ਖਾਨ' 'ਚ ਕੰਮ ਕੀਤਾ ਸੀ। ਦੱਸਿਆ ਜਾਂਦਾ ਹੈ ਦੋਵਾਂ ਨੇ ਇਕੱਠੇ 'ਬਾਜ਼ੀਗਰ', 'ਕਰਨ ਅਰਜੁਨ', 'ਦਿਲਵਾਲੇ ਦੁਲਹਨੀਆਂ ਲੇ ਜਾਏਗੇ', 'ਕੁਛ ਕੁਛ ਹੋਤਾ ਹੈ' ਅਤੇ 'ਮਾਈ ਨੇਮ ਇਜ਼ ਖਾਨ' ਵਰਗੀਆਂ ਫਿਲਮਾਂ ਕੀਤੀਆਂ ਹਨ। ਸ਼ਾਹਰੁਖ ਖਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਆਪਣੀ ਉਮਰ ਨੂੰ ਸਾਲ ਦੇ ਹਿਸਾਬ ਨਾਲ ਨਹੀਂ ਦੋਸਤਾਂ ਦੇ ਹਿਸਾਬ ਨਾਲ ਗਿਣਿਆ ਕਰੋ ਅਤੇ ਆਪਣੀ ਜ਼ਿੰਦਗੀ ਦੀ ਗਿਣਤੀ ਗਮ ਨਾਲ ਨਹੀਂ ਖੁਸੀਂ ਨਾਲ ਕਰੋ। ਫਿਲਮ 'ਦਿਲਵਾਲੇ' 'ਚ ਸ਼ਾਹਰੁਖ, ਕਾਜੋਲ ਦੇ ਨਾਲ ਅਦਾਕਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ, ਵਰੁਣ ਸ਼ਰਮਾ ਵੀ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ ਕ੍ਰਿਸਮਿਸ 'ਤੇ ਰਿਲੀਜ਼ ਹੋਵੇਗੀ।
ਅਦਾਕਾਰਾ ਮੀਰਾ ਦੇ ਖਿਲਾਫ ਗ੍ਰਿਫਤਾਰੀ ਦਾ ਵਾਰੰਟ ਜਾਰੀ
NEXT STORY