ਚੰਡੀਗੜ੍ਹ (ਜ. ਬ.)- ਆਪਣੀ ਆਉਣ ਵਾਲੀ ਫਿਲਮ 'ਸਰਦਾਰ ਜੀ' ਲਈ ਕ੍ਰੈਗਡੈਰਿਕ ਕਿਲੇ ਵਿਚ ਦਿਲਜੀਤ ਦੋਸ਼ਾਂਝ ਨੇ ਇਕ ਅਜਿਹਾ ਸੀਨ ਪ੍ਰਫਾਰਮ ਕੀਤਾ, ਜਿਸ ਵਿਚ ਉਸਨੇ ਕਿਸੇ ਬਾਡੀ ਡਬਲ ਦਾ ਇਸਤੇਮਾਲ ਨਾ ਕਰਦੇ ਹੋਏ ਫਿਲਮ ਦੇ ਕਲਾਈਮੈਕਸ ਨਾਲ ਜੁੜੇ ਇਸ ਸੀਨ ਨੂੰ ਪ੍ਰਫਾਰਮ ਕੀਤਾ ਅਤੇ ਮੈਂਡੀ ਤੱਖਰ ਨੂੰ ਵੀ ਚੁੱਕਿਆ ਜੋ ਹੇਠਾਂ ਲਟਕ ਰਹੀ ਸੀ।
ਦਿਲਜੀਤ ਨੇ ਦੱਸਿਆ ਕਿ ਇਹ ਰੋਮਾਂਚਕ ਸੀ ਅਤੇ ਖਤਰਨਾਕ ਵੀ। ਕਿਲੇ ਦੀ ਕੰਧ ਨਾਲ ਬੰਨ੍ਹੀ ਰੱਸੀ ਨਾਲ ਮੈਨੂੰ ਲਟਕਣਾ ਸੀ ਅਤੇ ਵਿਖਾਇਆ ਗਿਆ ਹੈ ਕਿ ਮੈਂਡੀ ਮੇਰੇ ਤੋਂ ਬਾਅਦ ਥੱਲੇ ਡਿੱਗ ਰਹੀ ਹੈ। ਮੈਂ ਉਸਦਾ ਹੱਥ ਫੜਨਾ ਸੀ ਅਤੇ ਉਸਨੂੰ ਮੇਰੇ ਉਪਰੋਂ ਨਿਕਲ ਕੇ ਰੱਸੀ ਦੀ ਸ਼ੁਰੂਆਤ ਤਕ ਪੁੱਜਣਾ ਸੀ। ਅਸੀਂ ਲੋਕ ਜ਼ਮੀਨ ਤੋਂ 40 ਫੁੱਟ ਦੀ ਉੱਚਾਈ 'ਤੇ ਲਟਕ ਰਹੇ ਸੀ ਅਤੇ ਥੱਲੇ ਸੁਰੱਖਿਆ ਦੇ ਸਾਰੇ ਪ੍ਰਬੰਧ ਹੋਏ ਸਨ। ਮੈਂਡੀ ਬੇਹੱਦ ਘਬਰਾ ਗਈ ਸੀ ਜਦੋਂ ਉਸਨੂੰ ਪਤਾ ਲੱਗਾ ਕਿ ਮੈਂ ਇਸ ਸੀਨ ਲਈ ਕਿਸੇ ਸਟੰਟ ਮੈਨ ਦਾ ਇਸਤੇਮਾਲ ਨਹੀਂ ਕਰ ਰਿਹਾ ਹਾਂ।
ਫਿਲਮ ਦੇ ਡਾਇਰੈਕਟਰ ਰੋਹਿਤ ਜੁਗਰਾਜ ਦਿਲਜੀਤ ਦੀ ਇਸ ਰੋਮਾਂਚਿਕ ਸਪਿਰਟ ਦੀ ਖੂਬ ਤਾਰੀਫ ਕਰਦੇ ਹਨ ਅਤੇ ਦੱਸਦੇ ਹਨ ਕਿ ਇਸ ਸੀਨ ਨੂੰ ਸ਼ੂਟ ਕਰਨਾ ਬੇਹੱਦ ਖਤਰੇ ਨਾਲ ਭਰਿਆ ਹੋਇਆ ਸੀ। ਸਰਦਾਰ ਜੀ ਇਕ ਰੋਮਾਂਟਿਕ ਕਾਮੇਡੀ ਫਿਲਮ ਹੈ ਜਿਸਨੂੰ ਦਲਮੋਰਾ ਇੰਟਰਟੇਨਮੈਂਟ ਦੇ ਸਹਿਯੋਗ ਨਾਲ ਵ੍ਹਾਈਟ ਹਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ।
ਸਵੀਮਿੰਗ ਨਾਲ ਖੁਦ ਨੂੰ ਫਿੱਟ ਰੱਖ ਰਹੇ ਹਨ ਅਕਸ਼ੈ
NEXT STORY