ਮੁੰਬਈ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾ ਤੋਂ ਆਪਣੀ ਫਿਟਨੈੱਟ ਦੇ ਕਾਰਨ ਬਾਲੀਵੁੱਡ 'ਚ ਖਾਸ ਸਥਾਨ ਰੱਖਦੇ ਹਨ ਪਰ ਇਸ ਵਾਰ ਅਕਸ਼ੈ ਨੇ ਜਿਮ ਜਾਣ ਦੀ ਬਜਾਏ ਸਵੀਮਿੰਗ ਨੂੰ ਚੁਣਿਆ ਹੈ। ਜੀ ਹਾਂ, ਉਹ ਆਪਣੀ ਬੋਡੀ ਨੂੰ ਚੁਸਤ- ਦੁਰਸਤ ਰੱਖਣ ਲਈ ਜਮ ਕੇ ਸਵੀਮਿੰਗ ਕਰ ਰਹੇ ਹਨ। ਅਕਸ਼ੈ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਅਕਸ਼ੈ ਨੇ ਮਹਿਸੂਸ ਕੀਤਾ ਹੈ ਕਿ ਇਹ ਫਿੱਟ ਰਹਿਣ ਦਾ ਕੁਦਰਤੀ ਅਤੇ ਮਸਤੀ ਭਰਿਆ ਤਰੀਕਾ ਹੈ। ਉਹ ਇਸ ਦਾ ਬਹੁਤ ਮਜ਼ਾ ਲੈ ਰਹੇ ਹਨ। ਇਹੀਂ ਨਹੀਂ ਜਦੋਂ ਉਹ ਆਪਣੀ ਅਗਲੀ ਫਿਲਮ 'ਬ੍ਰਦਰਸ' ਲਈ ਗੋਆ 'ਚ ਸ਼ੂਟਿੰਗ ਕਰ ਰਹੇ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਸਵੀਮਿੰਗ ਦੀ ਆਪਣੀ ਰੂਟੀਨ ਨੂੰ ਜਾਰੀ ਰੱਖਿਆ ਸੀ। ਕਈ ਵਾਰ ਤਾਂ ਉਹ ਆਪਣੇ ਅਰਾਵ ਦੇ ਨਾਲ ਵੀ ਸਵੀਮਿੰਗ ਨੂੰ ਅੰਜ਼ਾਮ ਦਿੰਦੇ ਹਨ। ਦੱਸਿਆ ਜਾਂਦਾ ਹੈ ਕਿ ਅਕਸ਼ੈ ਕੁਮਾਰ ਦੀ ਫਿਲਮ 'ਬ੍ਰਦਰਸ' ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਉਸ ਦੇ ਫੈਨਜ਼ ਨੂੰ ਇਕ ਵਾਰ ਫਿਰ ਅਕਸ਼ੈ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ।
ਕੈਟਰੀਨਾ ਦੇ ਚੱਕਰ 'ਚ ਸਲਮਾਨ ਨੇ ਠੁਕਰਾਇਆ ਇੰਨਾ ਵੱਡਾ ਆਫਰ
NEXT STORY