ਮੁੰਬਈ- ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਦਾ ਛੋਟਾ ਬੇਟਾ ਇਬਰਾਹਿਮ ਅਲੀ ਖਾਨ ਹੁਣ ਵੱਡਾ ਹੋ ਗਿਆ ਹੈ। ਪਿਛਲੇ ਦਿਨੀਂ ਉਹ ਪਾਪਾ ਅਤੇ ਮਾਂ ਕਰੀਨਾ ਦੇ ਨਾਲ ਮਾਲਦੀਵ 'ਚ ਛੁੱਟੀਆਂ ਮਨਾਉਣ ਗਿਆ ਸੀ। ਇਸ ਤੋਂ ਇਲਾਵਾ ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਵੀ ਉਨ੍ਹਾਂ ਦੇ ਨਾਲ ਇਥੇ ਮੌਜੂਦ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਇਬਰਾਹਿਮ ਦੀਆਂ ਕੁਝ ਤਸਵੀਰਾਂ ਇਸ 'ਚ ਜ਼ਿਆਦਾਤਰ ਤਸਵੀਰਾਂ ਉਹ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਹਾਲ ਦੇ ਦਿਨਾਂ 'ਚ ਉਸ ਨੂੰ ਬਾਲੀਵੁੱਡ ਦੀਆਂ ਪਾਰਟੀਆਂ ਅਤੇ ਸਮਾਰੋਹਾਂ 'ਚ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਤਸਵੀਰ 'ਚ ਉਹ ਲੜਕੀਆਂ ਨਾਲ ਸਵੀਮਿੰਗ ਪੂਲ 'ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਸ ਦੀ ਫਿਲਮਾਂ 'ਚ ਆਉਣ ਦੀ ਕਾਫੀ ਚਰਚਾ ਹੈ ਪਰ ਇਨ੍ਹੀਂ ਦਿਨੀਂ ਸਾਹਮਣੇ ਆਈਆਂ ਕੁਝ ਤਸਵੀਰਾਂ ਨੇ ਸਾਰਾ ਮਾਮਲਾ ਬਦਲ ਦਿੱਤਾ ਸੀ। ਅਸਲ 'ਚ ਸੈਫ ਦੇ ਬੇਟੇ ਦੀ ਹਾਲ ਹੀ 'ਚ ਤਸਵੀਰਾਂ 'ਚ ਉਹ ਕ੍ਰਿਕਟ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਬਾਰੇ 'ਚ ਅਜੇ ਸੈਫ ਦੇ ਪਰਿਵਾਰ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਸੈਫ ਦੀ ਇਕ ਬੇਟੀ ਵੀ ਹੈ ਜਿਸ ਦਾ ਨਾਂ ਸਾਰਾ ਹੈ।
ਆਪਣਾ ਸਟੰਟ ਖੁਦ ਪ੍ਰਫਾਰਮ ਕਰਦੇ ਹੋਏ 40 ਫੁੱਟ ਦੀ ਉੱਚਾਈ ਤੋਂ ਦਿਲਜੀਤ ਨੇ ਚੁਕਿਆ ਮੈਂਡੀ ਤੱਖਰ ਨੂੰ
NEXT STORY